ਕੁਰਾਲੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨੂੰ ਕੀਤਾ ਕਾਬੂ - ਕੁਰਾਲੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨੂੰ ਕੀਤਾ ਕਾਬੂ
ਕੁਰਾਲੀ: ਥਾਣਾ ਸ਼ਹਿਰੀ ਦੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਉਸ ਨੇ ਨਸ਼ੇ ਦਾ ਵਪਾਰ ਕਰਨ ਵਾਲੇ ਤਿੰਨ ਵਿਅਕਤੀ ਨੂੰ ਦਬੋਚਿਆ। ਥਾਣਾ ਮੁਖੀ ਗਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇੱਕ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਰੋਪੜ-ਕੁਰਾਲੀ ਰੋਡ 'ਤੇ ਨਾਕਾ ਲਾਇਆ ਸੀ। ਨਾਕੇ ਦੌਰਾਨ ਹੀ ਇੱਕ ਮੋਟਰਸਾਈਕਲ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ 'ਚੋਂ 12 ਟੀਕੇ, 200 ਨਸ਼ੀਲੇ ਕੈਪਸੂਲ ਅਤੇ 25 ਗ੍ਰਾਮ ਨਸ਼ੀਲਾ ਪਾਊਂਡਰ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮਨਜੀਤ ਚੀਗਲ, ਅਮਨਦੀਪ ਸ਼ਰਮਾ ਅਤੇ ਯਸ਼ਪਾਲ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹਿਆ ਹੈ।