ਕਾਂਗਰਸੀ ਕਲੇਸ਼ ਤੇ ਕੁੰਵਰ ਵਿਜੇ ਪ੍ਰਤਾਪ ਦਾ ਵੱਡਾ ਹਮਲਾ - ਕਾਂਗਰਸੀ ਕਲੇਸ਼
ਅੰਮ੍ਰਿਤਸਰ:ਸੂਬੇ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (2022 Assembly Elections) ਨੂੰ ਸਿਆਸਤ ਗਰਮਾ ਗਈ ਹੈ। ਪਿਛਲੇ ਦਿਨਾਂ ਦੇ ਵਿੱਚ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(arvind kejriwal) ਦੀ ਅਗਵਾਈ ਚ ਸ਼ਾਮਿਲ ਹੋਏ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ(Kunwar Vijay Pratap) ਵੱਲੋਂ ਸਿਆਸਤ ਦੇ ਵਿੱਚ ਪੈਰ ਰੱਖਦੇ ਹੀ ਵਿਰੋਧੀਆਂ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਹਨ। ਕੁੰਵਰ ਵਿਜੇ ਪ੍ਰਤਾਪ ਨੇ ਆਪ ਚ ਕਈ ਆਗੂਆਂ ਨੂੰ ਸ਼ਾਮਿਲ ਕਰਦੇ ਜਿੱਥੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਹੈ ਉੱਥੇ ਹੀ ਕਾਂਗਰਸੀ ਕਲੇਸ਼ ਨੂੰ ਲੈਕੇ ਵੀ ਬਿਆਨ ਦਿੱਤਾ ਗਿਆ ਹੈ। ਕੁੰਵਰ ਨੇ ਕਿਹਾ ਕਿ ਕਾਂਗਰਸੀ ਕੁਰਸੀ ਦੀ ਲੜਾਈ ਲੜ ਰਹੀ ਹੈ। ਉਨ੍ਹਾ ਕਿਹਾ ਕਿ ਪੰਜਾਬ ਦੀ ਲੜਾਈ ਦਿੱਲੀ ਦੇ ਵਿੱਚ ਲੜੀ ਜਾ ਰਹੀ ਹੈ।