'ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦੀ ਚੋਣ ਨਹੀਂ ਹੋਈ ਸਗੋਂ ਲੁੱਟ ਹੋਈ' - ਫਰੀਦਕੋਟ
ਫਰੀਦਕੋਟ: ਕੋਟਕਪੁਰਾ ਨਗਰ ਕੌਂਸਲ ਦੀ ਚੋਣ ਸਬੰਧੀ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਹੈ। ਹਾਈਕੋਰਟ ਦੇ ਹੁਕਮਾਂ ’ਤੇਹਾਈਕੋਰਟ ਦੇ ਹੁਕਮਾ ਦੇ ਚੱਲਦੇ ਕੋਟਕਪੁਰਾ ਦੇ ਪ੍ਰਧਾਨ ਚੋਣੀ ਹੋਣੀ ਸੀ ਜਿਸ ਚ ਸਥਾਨਕ ਸਰਕਾਰੀ ਵਿਭਾਗ ਦੇ ਮੰਤਰੀ ਦੀ ਥਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਚੋਣ ਕਰਵਾਉਣ ਪਹੁੰਚੇ। ਇਸਦੇ ਚੱਲਦੇ 29 ਮੈਂਬਰਾਂ ਵਾਲੀ ਨਗਰ ਕੌਂਸਲ ਕੋਟਕਪੁਰਾ ਦੇ ਮਹਿਜ 8 ਕੌਂਸਲਰ ਹੀ ਚੋਣ ਪ੍ਰਕਿਰਿਆ ਚ ਸ਼ਾਮਲ ਹੋਏ ਜਿਨ੍ਹਾਂ ’ਚ 2 ਕੌਂਸਲਰਾਂ ਨੂੰ ਮੀਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਐਲਾਨਿਆ ਗਿਆ ਜਦਕਿ ਪ੍ਰਧਾਨ ਦੀ ਚੋਣ ਨਹੀਂ ਹੋ ਸਕੀ। ਦੂਜੇ ਪਾਸੇ ਇਸ ਚੋਣ ਪ੍ਰਕਿਰਿਆ ਦੌਰਾਨ ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਨੇ ਕਿਹਾ ਇਹ ਚੋਣ ਨਹੀਂ ਸਗੋਂ ਲੁੱਟ ਹੋਈ ਹੈ। ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇਸ ਚੋਣ ਪ੍ਰਕਿਰਿਆ ਦਾ ਬਾਈਕਾਟ ਕੀਤਾ। ਸਗੋਂ ਇਸ ਦੌਰਾਨ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਸਵੈਤੰਤਰ ਜੋਸ਼ੀ ਨੇ ਕਿਹਾ ਕਿ ਚੋਣ ਪ੍ਰਕਿਰਿਆ ਪੂਰੀ ਅਮਨ ਸ਼ਾਂਤੀ ਅਤੇ ਪਾਰਦਰਸ਼ੀ ਢੰਗ ਨਾਲ ਸਿਰੇ ਚੜੀ ਹੈ। ਐਸਡੀਐਮ ਨੇ ਕਿਹਾ ਕਿ ਚੋਣ ਪ੍ਰਕਿਰਿਆ ਸ਼ਾਂਤੀ ਅਤੇ ਕਾਇਦੇ ਮੁਤਾਬਿਕ ਹੋਈ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਬਿਲਡਿੰਗ ਵਿੱਚ ਆਏ ਹੋਣਗੇ ਪਰ ਚੋਣ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਹੋਏ।