ਪੰਜਾਬ

punjab

ETV Bharat / videos

ਸਮਾਰਟ ਰਾਸ਼ਨ ਕਾਰਡ ਧਾਰਕ ਪੰਜਾਬ 'ਚ ਕਿਤੇ ਵੀ ਲੈ ਸਕਣਗੇ ਰਾਸ਼ਨ: ਕੁਲਬੀਰ ਸਿੰਘ ਜ਼ੀਰਾ - Smart ration card holders

By

Published : Sep 12, 2020, 8:28 PM IST

ਫਿਰੋਜ਼ਪੁਰ : ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਜ਼ੀਰਾ ਵਿਖੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ। ਇਹ ਪ੍ਰੈਸ ਕਾਨਫਰੰਸ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਸਬੰਧ 'ਚ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਤਕਰੀਬਨ 1.48 ਕਰੋੜ ਸਮਾਰਟ ਕਾਰਡ ਬਣਾਏ ਗਏ ਹਨ, ਜੋ ਕਿ ਜਲਦ ਹੀ ਲਾਭਪਾਤਰੀਆਂ ਨੂੰ ਦੇ ਦਿੱਤੇ ਜਾਣਗੇ। ਵਿਧਾਇਕ ਨੇ ਦੱਸਿਆ ਕਿ ਸਮਾਰਟ ਕਾਰਡ ਧਾਰਕ ਪੰਜਾਬ ਵਿੱਚ ਕਿਸੇ ਵੀ ਰਾਸ਼ਨ ਦੀ ਦੁਕਾਨ ਤੋਂ ਅਨਾਜ ਲੈ ਸਕਣਗੇ। ਉਨ੍ਹਾਂ ਕਿਹਾ ਕਿ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਮੁਤਾਬਕ ਜਲਦ ਹੀ ਬਾਕਿ ਬਚੇ 9 ਲੱਖ ਲਾਭਪਾਤਰੀਆਂ ਦੇ ਕਾਰਡ ਵੀ ਜਲਦ ਤਿਆਰ ਕਰ ਦਿੱਤੇ ਜਾਣਗੇ।

ABOUT THE AUTHOR

...view details