CM ਚੰਨੀ ਨੂੰ ਕੋਟਕਪੂਰੇ ਦੇ ਲੋਕਾਂ ਨੇ ਤੋਹਫੇ ’ਚ ਦਿੱਤੀ ਪੰਜਾਬੀ ਜੁੱਤੀ - ਬੱਚੇ ਨੂੰ ਮੁੱਖ ਮੰਤਰੀ ਚੰਨੀ ਨੇ ਸ਼ਗਨ ਦਿੱਤਾ
🎬 Watch Now: Feature Video

ਕੋਟਕਪੂਰਾ: ਕੋਟਕਪੂਰਾ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਉਹਨਾਂ ਦੇ ਚਾਹੁੰਣ ਵਾਲੇ ਵੱਲੋਂ ਪੰਜਾਬੀ ਜੁੱਤੀ ਦਿੱਤੀ ਗਈ, ਜਿਸ ਨੂੰ ਮੁੱਖ ਮੰਤਰੀ ਨੇ ਆਪਣੇ ਮੱਥੇ ਨਾਲ ਲਗਾ ਕੇ ਕਬੂਲ ਕੀਤਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਚੰਨੀ (Chief Minister Charanjit Singh Channi) ਖੁੱਲ੍ਹੇਆਮ ਲੋਕਾਂ ਨੂੰ ਮਿਲੇ ਅਤੇ ਉਹਨਾਂ ਨਾਲ ਸੈਲਫੀਆਂ ਕਰਵਾਈਆਂ। ਇਸ ਮੌਕੇ ਭੀੜ ਵਿੱਚ ਆਪਣੇ ਛੋਟੇ ਬੱਚੇ ਸਮੇਤ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲਣ ਪਹੁੰਚੀ ਇੱਕ ਔਰਤ ਦੇ ਬੱਚੇ ਨੂੰ ਮੁੱਖ ਮੰਤਰੀ ਨੇ ਸਗਨ ਵਜੋਂ ਕੁਝ ਪੈਸੇ ਵੀ ਦਿੱਤੇ।