ਜਾਣੋ ! ਕਦੋਂ ਹੋਵੇਗਾ ਮੋਹਾਲੀ HOD ਦਫ਼ਤਰ ਦਾ ਘਿਰਾਓ ? - ਕਦੋਂ ਹੋਵੇਗਾ ਮੋਹਾਲੀ HOD ਦਫ਼ਤਰ ਦਾ ਘਿਰਾਓ
ਫ਼ਤਹਿਗੜ੍ਹ ਸਾਹਿਬ: ਜਲ ਸਪਲਾਈ ਠੇਕਾ ਕਾਮਿਆਂ ਨੇ ਦੂਸਰੇ ਦਿਨ ਵੀ ਵਿਭਾਗੀ ਕੰਮਾਂ ਦਾ ਬਾਈਕਾਟ ਕਰ ਰੋਸ ਪ੍ਰਦਰਸ਼ਨ ਕੀਤਾ। ਜਿਨ੍ਹਾਂ ਦੀ ਮੰਗ ਸੀ ਕਿ ਆਊਟਸੋਰਸਿਸ ਕਾਮਿਆਂ ਨੂੰ ਐਕਟ ’ਚ ਲੈ ਕੇ ਸਰਕਾਰ ਰੈਗੂਲਰ ਕਰੇ। ਲਗਾਤਾਰ 48 ਘੰਟੇ ਚੱਲੇ ਵਿਰੋਧ ਪ੍ਰਦਰਸ਼ਨ ਨੂੰ ਸ਼ਹਿਰ ਵਿੱਚ ਰੋਸ਼ ਮਾਰਚ ਕਰਨ ਉਪਰੰਤ ਸਮਾਪਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਮੂਹ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਜੋ ਨਵਾਂ ਐਕਟ 2020 ਲਿਆਂਦਾ ਹੈ ਉਸ ਵਿੱਚ ਆਊਟਸੋਰਸਿਸ ਤਹਿਤ ਸੇਵਾਵਾਂ ਦੇ ਰਹੇ ਠੇਕਾ ਮੁਲਾਜਮਾਂ ਨੂੰ ਬਾਹਰ ਰੱਖਿਆ ਗਿਆ ਹੈ। ਕੈਪਟਨ ਸਰਕਾਰ ਵੱਲੋਂ 66 ਹਜ਼ਾਰ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਦਿੱਤਾ ਬਿਆਨ ਚੱਲ ਰਹੇ ਸੰਘਰਸ਼ ਨੂੰ ਠੰਢਾ ਕਰਨ ਦੀ ਕੋਝੀ ਸਾਜਿਸ਼ ਹੈ।