ਫ਼ੌਜ ਅਤੇ ਪੁਲਿਸ ਭਰਤੀ ਲਈ ਕਿਸ਼ਨਗੜ੍ਹ ਦੀਆਂ ਕੁੜੀਆਂ ਨੇ ਵਹਾਇਆ ਪਸੀਨਾ - ਭਰਤੀ ਲਈ ਕਿਸ਼ਨਗੜ੍ਹ ਦੀਆਂ ਕੁੜੀਆਂ ਨੇ ਵਹਾਇਆ ਪਸੀਨਾ
ਮਾਨਸਾ: ਫ਼ੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਦੀਆਂ ਕੁੜੀਆਂ ਸਵੇਰੇ-ਸ਼ਾਮ ਮੈਦਾਨ ਵਿੱਚ ਖ਼ੂਬ ਮਿਹਨਤ ਕਰਕੇ ਪਸੀਨਾ ਵਹਾਅ ਰਹੀਆਂ ਹਨ। ਇਨ੍ਹਾਂ ਕੁੜੀਆਂ ਦਾ ਕਹਿਣਾ ਹੈ ਕਿ ਜਿੱਥੇ ਉਹ ਆਪਣੇ ਸ਼ਰੀਰ ਨੂੰ ਫਿੱਟ ਰੱਖ ਰਹੀਆਂ ਹਨ, ਉਥੇ ਹੀ ਉਹ ਹੋਰ ਲੜਕੀਆਂ ਦੇ ਲਈ ਵੀ ਪ੍ਰੇਰਨਾ ਬਣ ਗਈਆਂ ਹਨ ਤਾਂ ਕਿ ਉਹ ਵੀ ਪੜ੍ਹਾਈ ਤੋਂ ਬਾਅਦ ਪੁਲਿਸ ਅਤੇ ਫ਼ੌਜ ਵਿੱਚ ਭਰਤੀ ਹੋ ਕੇ ਆਪਣੇ ਦੇਸ਼ ਦੀ ਸੇਵਾ ਕਰਨ। ਸਿੱਖਿਆ ਵਿਭਾਗ ਮਾਨਸਾ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਇਹ ਉਪਰਾਲਾ ਕਿਸ਼ਨਗੜ੍ਹ ਸਕੂਲ ਦੇ ਅਧਿਆਪਕਾਂ, ਪਰਿਵਾਰ ਤੇ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਹੈ।