ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਦਿੱਲੀ ਲਈ ਕੀਤਾ ਕਾਫ਼ਲਾ ਰਵਾਨਾ - Prime Minister Narendra Modi
ਫਰੀਦਕੋਟ: ਭਾਵੇਂ ਕੇਂਦਰ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ 'ਤੇ ਲਗਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪਰ ਕਿਸਾਨ ਉਦੋਂ ਤੱਕ ਹੀ ਦਿੱਲੀ ਵਿੱਚ ਅੜੇ ਹੋਏ ਹਨ ਜਦੋਂ ਤੱਕ ਉਹਨਾਂ ਕੋਲ ਲਿਖਤ ਨਹੀਂ ਆ ਜਾਂਦੀ। ਕਿਸਾਨਾਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੈ, ਕਿਸਾਨਾਂ ਦਾ ਇਸ ਸਰਕਾਰ ਤੋਂ ਵਿਸ਼ਵਾਸ ਉਠ ਚੁੱਕਾ ਹੈ, ਜਦੋਂ ਤੱਕ ਲਿਖ਼ਤੀ ਰੂਪ ਵਿਚ ਨਹੀਂ ਦਿੰਦੇ ਉਨ੍ਹਾਂ ਤੱਕ ਸੰਘਰਸ਼ ਇਸੇ ਹੀ ਤਰ੍ਹਾਂ ਜਾਰੀ ਰੱਖੇਗਾ।