ਕਿਸਾਨ ਕਮੇਟੀ ਨੇ ਪਿੰਡਾਂ 'ਚ ਕੋਰੋਨਾ ਟੈਸਟ ਕਰਨ ਦਾ ਵਿਰੋਧ ਕੀਤਾ - ਕੋਰੋਨਾ ਟੈਸਟ
ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਜੌਹਲ ਰਾਜੂ ਸਿੰਘ ਵਾਲਾ 'ਚ ਪਿੰਡ ਵਾਸੀਆਂ ਤੇ ਕਿਸਾਨ ਸੰਘਰਸ਼ ਕਮੇਟੀ (ਅਜ਼ਾਦ) ਨੇ ਪਿੰਡ 'ਚ ਕੋਰੋਨਾ ਟੈਸਟ ਕਰਨ ਆਉਣ ਵਾਲੀ ਟੀਮ ਦਾ ਵਿਰੋਧ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਕੋਰੋਨਾ ਦਾ ਰੌਲਾ ਪਾ ਰਹੀ ਹੈ।