ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਹਰੀਕੇ ਪੁਲ ਤੋਂ ਧਰਨਾ ਚੁੱਕਿਆ - kisan majdoor protest
ਕੇਂਦਰ ਸਰਕਾਰ ਦੇ ਖੇਤੀ ਸੁਧਾਰ ਬਿੱਲ ਦੇ ਵਿਰੋਧ ਵਿੱਚ ਕਿਸਾਨਾਂ-ਮਜ਼ਦੂਰਾਂ ਵੱਲੋਂ ਹਰੀਕੇ ਹੈਡ ਪੁਲ 'ਤੇ ਲਾਇਆ ਧਰਨਾ ਬੁੱਧਵਾਰ ਨੂੰ ਤਿੰਨ ਦਿਨਾਂ ਬਾਅਦ ਸਮਾਪਤ ਕਰ ਦਿੱਤਾ ਗਿਆ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਦੱਸਿਆ ਕਿ ਇਹ ਧਰਨਾ ਲੋਕਾਂ ਦੀਆਂ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਕਮੇਟੀ ਦੇ ਫ਼ੈਸਲੇ 'ਤੇ ਸਮਾਪਤ ਕੀਤਾ ਗਿਆ ਹੈ। ਪੁਲਾਂ ਦੇ ਦੋਹਾਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗਣ ਕਾਰਨ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਸੀ, ਜਿਸ ਕਾਰਨ ਪੁਲਾਂ ਤੋਂ ਧਰਨਿਆਂ ਦੀ ਸਮਾਪਤੀ ਦਾ ਇਹ ਫ਼ੈਸਲਾ ਕੀਤਾ ਗਿਆ।ਜਦਕਿ ਬਾਕੀ ਸੰਘਰਸ਼ ਉਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਅਗਲੇ ਸੰਘਰਸ਼ ਲਈ 17 ਤਰੀਕ ਨੂੰ ਮੀਟਿੰਗ ਵੀ ਕੀਤੀ ਜਾ ਰਹੀ ਹੈ।