ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਬੰਦ ਦਾ ਸੱਦਾ
ਅੰਮ੍ਰਿਤਸਰ: 27 ਤਾਰੀਕ ਦੇ ਭਾਰਤ ਬੰਦ ਨੂੰ ਲੈ ਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਜਥਾ ਲੌਕਾਂ ਨੂੰ ਅਪੀਲ ਕਰਨ ਨਿਕਲਿਆ ਤੇ ਬੰਦ ਨੂੰ ਸਫ਼ਲ ਬਣਾਉਣ ਲਈ ਦੁਕਾਨਦਾਰਾਂ ਨੂੰ ਅਪੀਲ ਕੀਤੀ। ਅੰਮ੍ਰਿਤਸਰ ਵਿਖੇ 30 ਥਾਵਾਂ ‘ਤੇ ਰੇਲਾਂ ਰੋਕਣ ਦੀ ਗੱਲ ਕਹੀ ਗਈ ਹੈ ਅਤੇ ਸੜ੍ਹਕੀ ਆਵਾਜਾਈ, 12 ਜਿਲ੍ਹਿਆਂ ਵਿਚ 84 ਥਾਵਾਂ ‘ਤੇ ਵੀ ਜਾਮ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੇ ਦੇਵੀਦਾਸਪੁਰਾ ਅਤੇ ਗੋਲਡਨ ਗੇਟ ਬੰਦ ਕਰਨ ਦੀ ਗੱਲ ਵੀ ਕਹੀ। ਇਹ ਬੰਦ ਦਾ ਮੁੱਖ ਕੇਂਦਰ ਹੋਵੇਗਾ। ਇਸ ਸਬੰਧੀ ਕਮੇਟੀ ਦੇ ਆਗੂ ਸਵਰਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨੀ ਆਦੌਲਨ ਰਾਸ਼ਟਰ ਪੱਧਰ ਤੌਂ ਉੱਠ ਕੇ ਕੌਮਾਂਤਰੀ ਪੱਧਰ ਦਾ ਬਣ ਗਿਆ ਹੈ 'ਤੇ ਲੋਕ ਵਿਦੇਸ਼ਾਂ ਵਿੱਚ ਮੋਦੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ (Modi Govt.) ਕਾਰਪੋਰੇਟ ਘਰਾਣਿਆਂ (Corporate houses) ਦੀ ਰਖੇਲ ਬਣ ਗਈ ਹੈ।