ਅੰਮ੍ਰਿਤਸਰ ਦੇ ਕੁਕੜਾਂਵਾਲਾ ਸਟੇਡੀਅਮ 'ਚ ਹੋਈ ਕਿਸਾਨ ਮਹਾਂ ਸਭਾ - ਸੰਘਰਸ਼ 'ਚ ਲਾਮਬੰਦੀ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਕੁਕੜਾਂਵਾਲਾ 'ਚ ਲੋਕਾਂ ਨੂੰ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ 'ਚ ਲਾਮਬੰਦੀ ਲਈ ਅਦਕਾਰਾ ਸੋਨੀਆ ਮਾਨ ਵਲੋਂ ਕਿਸਾਨ ਮਹਾਂ ਸਭਾ ਕਰਵਾਈ ਗਈ। ਇਸ ਮੋਕੇ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਮਹਾਂ ਸਭਾ 'ਚ ਜਿਥੇ ਕਈ ਕਿਸਾਨ ਆਗੂ ਸ਼ਾਮਲ ਹੋਏ ਉਥੇ ਹੀ ਪੰਜਾਬੀ ਗਾਇਕ ਵੀ ਇਸ ਮਹਾਂ ਸਭਾ ਦਾ ਹਿੱਸਾ ਬਣੇ। ਇਸ ਸਬੰਧੀ ਸੋਨੀਆ ਮਾਨ ਦਾ ਕਹਿਣਾ ਕਿ ਕਿਸਾਨ ਸੰਘਰਸ਼ 'ਚ ਮਾਝੇ ਦਦੇ ਲੋਕਾਂ ਦੀ ਸ਼ਮੂਲੀਅਤ ਘੱਟ ਸੀ, ਜਿਸ ਕਾਰਨ ਇਸ ਦਾ ਆਯੋਜਨ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਸੰਘਰਸ਼ ਪਰਤੀ ਲਾਮਬੰਦ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜੋ ਵੀ ਜਥੇਬੰਦੀਆਂ ਦਾ ਅਗਲਾ ਫੈਸਲਾ ਹੋਵੇਗਾ,ਉਸ ਹਿਸਾਬ ਨਾਲ ਰਣਨੀਤੀ ਉਲੀਕੀ ਜਾਵੇਗੀ।