ਕਿਰਨ ਖੇਰ ਨੇ ਵਿਰੋਧੀ ਪਾਰਟੀਆਂ ਨੂੰ ਦਿੱਤਾ ਕਰਾਰਾ ਜਵਾਬ
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਕਰਕੇ ਕਈ ਹਫ਼ਤਿਆਂ ਤੋਂ ਕਰਫਿਊ ਲਗਾਇਆ ਹੋਇਆ ਹੈ। ਇਸ ਦੌਰਾਨ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਇੱਕ ਵਾਰ ਵੀ ਮੈਦਾਨ ਉੱਤੇ ਨਹੀਂ ਉੱਤਰੀ ਹੈ, ਜਿਸ ਨੂੰ ਲੈ ਕੇ ਉਹ ਸ਼ੁਰੂ ਤੋਂ ਹੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੀ ਹੈ ਤੇ ਹੁਣ ਕਿਰਨ ਖੇਰ ਵੱਲੋਂ ਇੱਕ ਵੀਡੀਓ ਜਾਰੀ ਕਰ ਆਪਣੇ ਵਿਰੋਧੀਆਂ ਨੂੰ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਜਦੋਂ ਦਾ ਚੰਡੀਗੜ੍ਹ ਵਿੱਚ ਲੌਕਡਾਊਨ ਤੇ ਕਰਫਿਊ ਲੱਗਿਆ ਹੈ ਉਹ ਚੰਡੀਗੜ੍ਹ 'ਚ ਹੀ ਆਪਣੀ ਕੋਠੀ 'ਚ ਮੌਜੂਦ ਹਨ। ਲੌਕਡਾਊਨ ਦਾ ਮਤਲਬ ਹੀ ਬੰਦ ਹੋ ਕੇ ਰਹਿਣਾ ਹੈ। ਇਸ ਕਰਕੇ ਉਹ ਸ਼ਹਿਰ ਵਿੱਚ ਨਹੀਂ ਨਿਕਲੀ ਤੇ ਇੱਥੇ ਬੈਠ ਕੇ ਹੀ ਗਵਰਨਰ ਐਡਵਾਈਜ਼ਰ ਤੇ ਡੀਸੀ ਦੇ ਸੰਪਰਕ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਜੇਕਰ ਮੇਰੇ ਵੱਲੋਂ ਕਿਸੇ ਦੀ ਮਦਦ ਕਰਦੇ ਹੋਏ ਜੇ ਕੋਈ ਵੀਡੀਓ ਜਾ ਫ਼ੋਟੋ ਨਹੀਂ ਬਣਾਈ ਗਈ, ਇਸ ਦਾ ਮਤਲਬ ਇਹ ਨਹੀਂ ਅਸੀਂ ਕਿਸੇ ਦੀ ਮਦਦ ਨਹੀਂ ਕਰ ਰਹੇ ਹਾਂ।" ਉਨ੍ਹਾਂ ਕਿਹਾ ਕਿ ਸਾਰੇ ਜ਼ਰੂਰਤਮੰਦਾਂ ਲੋਕਾਂ ਨੂੰ ਲੋੜਮੰਦਾਂ ਨੂੰ ਸਾਰਾ ਸਮਾਨ ਮੁੱਹਈਆ ਕਰਵਾਇਆ ਜਾ ਰਿਹਾ ਹੈ।