ਟਾਟਾ 407 ਖੋਹਣ ਵਾਲੇ ਨੌਜਵਾਨਾਂ ਨੂੰ ਕੀਰਤਪੁਰ ਪੁਲਿਸ ਨੇ ਗੱਡੀ ਸਮੇਤ ਕੀਤਾ ਕਾਬੂ - Kiratpur police arrested youths who snatched
ਸ੍ਰੀ ਅਨੰਦਪੁਰ ਸਾਹਿਬ: ਸਰਸਾ ਨੰਗਲ ਦੇ ਪੁਲ ਦੇ ਨਜ਼ਦੀਕ ਕੁਝ ਨੌਜਵਾਨਾਂ ਨੇ ਇੱਕ ਟਾਟਾ 407 ਗੱਡੀ ਖੋਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਖੋਹੀ ਗਈ ਗੱਡੀ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਸ੍ਰੀ ਆਨੰਦਪੁਰ ਸਾਹਿਬ ਦੇ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਨੌਜਵਾਨਾਂ ਨੇ ਟਾਟਾ 407 ਗੱਡੀ ਦੇ ਮਗਰ ਆਪਣੀ ਪਿਕ-ਅੱਪ ਗੱਡੀ ਲਗਾ ਕੇ ਇਸ ਦਾ ਪਿੱਛਾ ਕੀਤਾ ਸੀ ਅਤੇ ਸਰਸਾ ਨੰਗਲ ਦੇ ਪੁਲ ਦੇ ਨਜ਼ਦੀਕ ਇਨ੍ਹਾਂ ਨੌਜਵਾਨਾਂ ਨੇ ਆਪਣੀ ਗੱਡੀ ਵਿੱਚੋਂ ਉੱਤਰ ਕੇ ਟਾਟਾ ਚਾਰ ਸੌ ਸੱਤ ਗੱਡੀ ਨੂੰ ਰੋਕ ਲਿਆ ਜਿਸ ਉਪਰੰਤ ਇਨ੍ਹਾਂ ਨੇ ਟਾਟਾ ਚਾਰ ਸੱਤ ਗੱਡੀ ਦੇ ਡਰਾਈਵਰ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਗੱਡੀ ਖੋਹ ਕੇ ਮੌਕੇ ਤੋਂ ਫ਼ਰਾਰ ਗਏ। ਉਨ੍ਹਾਂ ਦੱਸਿਆ ਕਿ ਫੜ੍ਹੇਗੇ ਨੌਜਵਾਨ ਚਮਕੌਰ ਸਾਹਿਬ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਗੱਡੀ ਖੋਹਣ ਦੀ ਵਾਰਦਾਤ ਦੋਹਾਂ ਧਿਰਾਂ ਦੇ ਵਿੱਚ ਆਪਸੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਹੋਈ ਹੈ।