ਕਿਰਨਜੀਤ ਕਤਲ ਮਾਮਲੇ ਨੇ ਫੜਿਆ ਜੋਰ, ਧਨੇਰ ਦੀ ਰਿਹਾਈ ਲਈ ਕਿਸਾਨ ਪੱਬਾ ਭਾਰ - ਕਿਰਨਜੀਤ ਕਤਲ ਮਾਮਲਾ
ਕਿਰਨਜੀਤ ਕੌਰ ਕਤਲ ਮਾਮਲੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਕਿਸਾਨਾਂ ਨੇ ਬਰਨਾਲਾ ਜੇਲ੍ਹ ਮੂਹਰੇ ਧਰਨਾ ਲਾਇਆ ਹੋਇਆ ਹੈ। ਬੀਤੇ ਸੋਮਵਾਰ ਨੂੰ ਮਨਜੀਤ ਸਿੰਘ ਧਨੇਰ ਨੇ ਖ਼ੁਦ ਬਰਨਾਲਾ ਅਦਾਲਤ ਵਿਖੇ ਆਤਮ ਸਮਰਪਣ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਬਰਨਾਲਾ ਜੇਲ੍ਹ ਮੂਹਰੇ ਹੀ ਧਰਨਾ ਲਾ ਦਿੱਤਾ। ਕਿਸਾਨਾਂ ਮੁਤਾਬਕ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਧਨੇਰ ਨੂੰ ਰਿਹਾ ਨਹੀਂ ਕਰ ਦਿੱਤਾ ਜਾਂਦਾ।