ਪੰਜਾਬ

punjab

ETV Bharat / videos

'ਕਿਸਾਨਾਂ ਦੇ ਕਾਤਲਾਂ ਨੂੰ ਹੋਵੇ ਫਾਂਸੀ'

By

Published : Oct 6, 2021, 5:33 PM IST

ਮੁਕੇਰੀਆਂ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਕਿਸਾਨਾਂ ਨੂੰ ਬੀਜੇਪੀ ਵਰਕਰਾਂ (BJP workers) ਵੱਲੋਂ ਕਾਰਾਂ ਨਾਲ ਕੁਚਲਣ ਦਾ ਵਿਰੋਧ ਲਗਾਤਾਰ ਵੱਧ ਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਕਿਸਾਨਾਂ (Farmers) ਵੱਲੋਂ ਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ (Union Minister of State Ajay Mishra) ਅਤੇ ਉਸ ਦੇ ਪੁੱਤ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਹੀ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੂਰੇ ਪੰਜਾਬ ਵਿੱਚ ਬੀਜੇਪੀ (BJP) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੁਕੇਰੀਆਂ ਵਿੱਚ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਮਾਰਨ ਵਾਲੇ ਬੀਜੇਪੀ ਆਗੂਆਂ (BJP leaders) ਦੇ ਪੁਤਲੇ ਸਾੜੇ ਹਨ। ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਲਈ ਫਾਂਸੀ ਦੀ ਮੰਗ ਕੀਤੀ ਗਈ ਹੈ।

ABOUT THE AUTHOR

...view details