ਨਾਬਾਲਿਗ ਕੁੜੀ ਅਗਵਾ, ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ - 17 ਸਾਲਾਂ ਨਾਬਾਲਿੰਗ ਕੁੜੀ ਅਗਵਾਹ
ਤਰਨਤਾਰਨ: ਜ਼ਿਲ੍ਹੇ ‘ਚੋਂ 17 ਸਾਲਾਂ ਨਾਬਾਲਿਗ ਕੁੜੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਮੁਤਾਬਿਕ ਉਨ੍ਹਾਂ ਦੀ ਕੁੜੀ ਨੂੰ ਪਿੰਡ ਦੇ ਹੀ ਇੱਕ ਮੁੰਡੇ ਵੱਲੋਂ ਵਿਆਹ (Marriage) ਦਾ ਝਾਂਸਾ ਦੇ ਕੇ ਅਗਵਾਹ ਕੀਤਾ ਗਿਆ ਹੈ। ਪੀੜਤ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪਿਛਲੇ 15 ਦਿਨ੍ਹਾਂ ਤੋਂ ਲਾਪਤਾ ਹੈ, ਜਿਸ ਬਾਰੇ ਉਨ੍ਹਾਂ ਨੇ ਪੁਲਿਸ (Police) ਨੂੰ ਵੀ ਸ਼ਿਕਾਇਤ ਕੀਤੀ ਹੈ, ਪਰ ਪੁਲਿਸ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਵੀ ਮੁਲਜ਼ਮਾਂ ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਕੁੜੀ ਨਾਲ ਕੋਈ ਵੀ ਘਟਨਾ ਹੁੰਦੀ ਹੈ ਤਾਂ ਉਸ ਲਈ ਪੁਲਿਸ (Police) ਅਤੇ ਮੁੰਡੇ ਦੇ ਪਰਿਵਾਰ ਪੂਰਨ ਤੌਰ ‘ਤੇ ਜ਼ਿੰਮੇਵਾਰ ਹੋਵੇਗਾ।