ਖੇਲੋ ਇੰਡੀਆ ਵਿੰਟਰ ਗੇਮਜ਼: ਸਨੋ ਰਗਬੀ 'ਚ ਜੰਮੂ-ਕਸ਼ਮੀਰ ਟੀਮ ਨੂੰ ਹਰਾ ਫਾਈਨਲ 'ਚ ਪੁੱਜੀ ਪੰਜਾਬ ਦੀ ਟੀਮ - ਖੇਲੋ ਇੰਡੀਆ ਵਿੰਟਰ ਗੇਮਜ਼
ਜੰਮੂ-ਕਸ਼ਮੀਰ ਦੇ ਗੁਲਮਾਰਗ ਵਿੱਚ ਹੋ ਰਹੀਆਂ ਖੇਲੋ ਇੰਡੀਆ ਵਿੰਟਰ ਗੇਮਜ਼ 2020 ਵਿੱਚ ਪੰਜਾਬ ਦੀ ਮਹਿਲਾ ਟੀਮ ਨੇ ਸਨੋ ਰਗਬੀ ਵਿੱਚ ਜੰਮੂ-ਕਸ਼ਮੀਰ ਦੀ ਮਹਿਲਾ ਟੀਮ ਨੂੰ ਸੈਮਫਾਈਨਲ ਵਿੱਚ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਦੀ ਟੀਮ ਫਾਈਨਲ ਵਿੱਚ ਪੁਹੁੰਚ ਗਈ ਹੈ। ਇਸ ਦੌਰਾਨ ਉਨ੍ਹਾਂ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਕਦੇ ਬਰਫ਼ ਵਿੱਚ ਇਸ ਖੇਡ ਦੀ ਪ੍ਰੈਕਟਿਸ ਨਹੀਂ ਕੀਤੀ ਸੀ। ਇਹ ਪਹਿਲੀ ਵਾਰ ਸੀ ਕਿ ਉਨ੍ਹਾਂ ਨੂੰ ਬਰਫ਼ ਵਿੱਚ ਖੇਡਣ ਦਾ ਮੌਕਾ ਮਿਲਿਆ। ਹਾਲਾਂਕਿ ਇਹ ਕਾਫੀ ਮੁਸ਼ਕਲ ਸੀ ਪਰ ਉਨ੍ਹਾਂ ਨੇ ਫਿਰ ਵੀ ਜਿੱਤ ਹਾਸਲ ਕੀਤੀ।