ਖਰੜ ਪੁਲਿਸ ਨੇ 9 ਲੱਖ 18 ਹਜ਼ਾਰ 600 ਰੁਪਏ ਦੀ ਜਾਅਲੀ ਕਰੰਸੀ ਕੀਤੀ ਬਰਾਮਦ - ਖਰੜ ਪੁਲਿਸ
ਖਰੜ: ਪੰਜਾਬ ਪੁਲਿਸ ਵੱਲੋ ਗ਼ਲਤ ਅਨਸਰਾਂ ਉੱਤੇ ਸਖ਼ਤੀ ਕਰਦੇ ਹੋਏ ਇੱਕ ਬਹੁਤ ਵੱਡੀ ਕਾਮਯਾਬੀ ਹੱਥ ਲੱਗੀ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਆਈ.ਪੀ.ਐੱਸ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਇੰਸਪੈਕਟਰ ਸੁਖਬੀਰ ਸਿੰਘ ਥਾਣਾ ਸਦਰ ਖਰੜ ਦੀ ਨਿਗਰਾਨੀ ਹੇਠ ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਜਗਤਾਰ ਸਿੰਘ ਤਾਰੀ ਅਤੇ ਉਸ ਦੀ ਪਤਨੀ ਪਾਰਬਤੀ ਦੇਵੀ ਉਰਫ਼ ਭੋਲੀ ਨੂੰ ਦਾਉ ਮਾਜਰਾ ਮੋੜ ਬੱਸ ਸਟੈਂਡ ਤੋਂ ਕਾਬੂ ਕੀਤਾ ਹੈ, ਜਿਸ ਦੇ ਕੋਲੋਂ 6 ਲੱਖ 26 ਹਜ਼ਾਰ ਨਕਲੀ ਭਾਰਤੀ ਕਰੰਸੀ ਪ੍ਰਾਪਤ ਹੋਈ ਹੈ। ਪੁਲਿਸ ਨੇ ਰਿਮਾਂਡ ਹਾਸਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।