ਪੰਜਾਬ

punjab

ETV Bharat / videos

ਖੰਨਾ ਨੇ ਅਵਾਰਾ ਪਸ਼ੂਆਂ ਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਚੁੱਕਿਆ - avinash rai khaana

By

Published : Aug 10, 2020, 9:34 PM IST

ਹੁਸ਼ਿਆਰਪੁਰ: ਸੂਬੇ ਵਿੱਚ ਸੜਕਾਂ ਉੱਤੇ ਅਵਾਰਾ ਘੁੰਮ ਰਹੇ ਪਸ਼ੂਆਂ ਦਾ ਮਾਮਲਾ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਚੁੱਕਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਮਾਮਲੇ ਨੂੰ ਲੈ ਕੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਐਡਵੋਕੇਟ ਅਵਿਨਾਸ਼ ਕੌਰ ਵੈਦ ਨਾਲ ਪੀਡਬਲਯੂਡੀ ਰੈਸ ਹਾਊਸ ਵਿੱਚ ਮੁਲਾਕਾਤ ਕੀਤੀ। ਖੰਨਾ ਨੇ ਆਵਾਰਾ ਪਸ਼ੂਆਂ ਅਤੇ ਗਊ ਧੰਨ ਦੇ ਰੱਖ-ਰਖਾਅ ਸਬੰਧੀ ਮੰਗ ਪੱਤਰ ਸੌਂਪਿਆ। ਉਨ੍ਹਾਂ ਐਡਵਕੋਟ ਵੈਦ ਨੂੰ ਦੱਸਿਆ ਕਿ ਪਿਛਲੀ ਸਰਕਾਰ ਨੇ ਗਊਆਂ ਦੇ ਰਖ-ਰਖਾਅ ਲਈ ਕਦਮ ਚੁੱਕੇ ਸਨ ਪਰ ਮੌਜੂਦਾ ਸਰਕਾਰ ਨੇ ਗਊ ਧੰਨ ਅਤੇ ਆਵਾਰਾ ਪਸ਼ੂਆਂ ਦੀ ਸੰਭਾਲ ਪ੍ਰਤੀ ਕੋਈ ਵੀ ਕਦਮ ਨਹੀਂ ਚੁੱਕਿਆ ਹੈ। ਖੰਨਾ ਨੇ ਕਮਿਸ਼ਨ ਨੂੰ ਦੱਸਿਆ ਕਿ ਸੂਬਾ ਸਰਕਾਰ ਲਗਭਗ ਸਾਰੇ ਉਤਪਾਦਾਂ 'ਤੇ ਗਊ ਸੈੱਸ ਲਾਉਂਦੀ ਹੈ ਪਰ ਪਸ਼ੂਆਂ ਦੀ ਦੇਖਭਾਲ 'ਤੇ ਨਹੀਂ ਖਰਚ ਰਹੀ।

ABOUT THE AUTHOR

...view details