ਮਈ ਦੇ ਅੰਤ ਤੱਕ ਬਣੇਗੀ ਖੰਨਾ-ਸਮਰਾਲਾ ਸੜਕ - 4 ਕਰੋੜ 66 ਲੱਖ ਰੁਪਏ ਦੀ ਲਾਗਤ
ਲੁਧਿਆਣਾ: ਕਈ ਸਾਲਾਂ ਤੋਂ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣੀ ਖੰਨਾ ਤੋਂ ਸਮਰਾਲਾ ਜਾਂਦੀ ਸੜਕ ਦੇ ਨਿਰਮਾਣ ਨੂੰ ਹਾਲੇ ਚਾਰ ਮਹੀਨਿਆਂ ਦਾ ਹੋਰ ਸਮਾਂ ਲੱਗੇਗਾ। ਇਸ ਸੜਕ ਦੀ ਖੰਨਾ ਤੋਂ ਬਰਨਾਲਾ ਤੱਕ ਮੁਰੰਮਤ ਬਾਕੀ ਹੈ ਜੋ ਮਈ ਦੇ ਅੰਤ ਤੱਕ ਹੋਵੇਗੀ। ਇਹ ਜਾਣਕਾਰੀ ਸਮਰਾਲਾ ਤੋਂ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਦਿੱਤੀ। ਢਿੱਲੋਂ ਸਮਰਾਲਾ ਨੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 4 ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਵਿਕਾਸ ਕੰਮ ਕਰਾਏ ਜਾ ਚੁੱਕੇ ਹਨ। ਇਸ ਸਾਲ 'ਚ ਸ਼ਹਿਰ ਦਾ ਟ੍ਰੀਟਮੈਂਟ ਪਲਾਂਟ ਵੀ ਲੱਗ ਜਾਵੇਗਾ। ਜਿਸ ਨਾਲ ਸ਼ਹਿਰਵਾਸੀਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।