ਨਾਜਾਇਜ਼ ਅਸਲੇ ਸਮੇਤ ਇਕ ਗ੍ਰਿਫ਼ਤਾਰ - ਖਜ਼ਾਨੇ ਨੂੰ ਭਾਰੀ ਨੁਕਸਾਨ
ਖੰਨਾ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵੱਲੋਂ ਨਾਜਾਇਜ਼ ਰੇਤ ਮਾਈਨਿੰਗ ਦਾ ਕਾਰੋਬਾਰ ਕਰ ਰਹੇ ਰੇਤ ਮਾਫ਼ੀਆ ਨੂੰ ਨੱਥ ਪਾਉਣ ਲਈ ਮੁਹਿੰਮ ਆਰੰਭੀ ਹੈ। ਇਹ ਗੈਰਕਾਨੂੰਨੀ ਗਤੀਵਿਧੀਆ ਸੂਬੇ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਹੀਆ ਹਨ, ਜਿਸਦੇ ਚਲਦਿਆ ਖੂਫੀਆ ਸੂਚਨਾ ਤਹਿਤ ਇਹ ਪਤਾ ਲੱਗਾ ਕਿ ਕੁਝ ਕ੍ਰਿਮੀਨਲ ਕਿਸਮ ਦੇ ਵਿਅਕਤੀ ਨਵਾਂਸ਼ਹਿਰ (ਐੱਸ.ਬੀ.ਐੱਸ ਨਗਰ) ਦੇ ਰਾਹੋਂ ਏਰੀਆ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਕਰ ਰਹੇ ਹਨ। ਜਿਸਦੇ ਤਹਿਤ ਪੁਲਿਸ ਵੱਲੋਂ ਖੂਫੀਆ ਇਨਪੁੱਟ ਤਹਿਤ ਕਾਰਵਾਈ ਕਰਦਿਆ ਗੁਰਿੰਦਰ ਸਿੰਘ ਉਰਫ ਗਿੰਦਾ ਵਾਸੀ ਪਿੰਡ ਭੌਰਲਾ ਜ਼ਿਲ੍ਹਾ ਲੁਧਿਆਣਾ ਨੂੰ 4 ਨਜਾਇਜ਼ ਹਥਿਆਰਾਂ ਅਤੇ ਸਵਿਫਟ ਡਿਜਾਇਰ ਕਾਰ ਸਮੇਤ ਕਾਬੂ ਕੀਤਾ।