15 ਜਨਵਰੀ ਨੂੰ ਹੋਣਗੀਆਂ ਖ਼ਾਲਸਾਈ ਖੇਡਾਂ - Khalsa games will be on 15th january
ਫ਼ਰੀਦਕੋਟ: ਮਾਘੀ ਮੇਲੇ ਤੇ ਮਾਘੀ ਤੋਂ ਅਗਲੇ ਦਿਨ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਨਹਿੰਗ ਸਿੰਘ ਜਥੇ ਆਪਣੇ ਘੋੜਿਆਂ ਰਾਹੀਂ ਖਾਲਸਾਈ ਖੇਡਾਂ ਦਾ ਅਲੌਕਿਕ ਨਜਾਰਾ ਪੇਸ਼ ਕਰਦੇ ਹਨ। ਇਹਨਾਂ ਖੇਡਾਂ ਵਿਚ ਸ਼ਾਮਲ ਹੋਣ ਲਈ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਿਚ ਨਹਿੰਗ ਸਿੰਘ ਆਪਣੇ ਘੋੜਿਆਂ ਸਮੇਤ ਪਹੁੰਚੇ ਹੋਏ ਹਨ । ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 15 ਜਨਵਰੀ ਨੂੰ ਹੋਣ ਵਾਲੇ ਘੋੜਿਆਂ ਦੇ ਸ਼ੋਅ ਅਤੇ ਖ਼ਾਲਸਾਈ ਖੇਡਾਂ ਵਿੱਚ ਹਿੱਸਾ ਲੈਣ ਪੰਜਾਬ ਦੇ ਕੋਨੇ-ਕੋਨੇ ਤੋਂ ਨਿਹੰਗ ਸਿੰਘਾਂ ਦੇ ਜੱਥੇ ਪਹੁੰਚੇ ਹੋਏ ਹਨ ਅਤੇ ਸ਼ਸਤਰਾਂ ਬਣਾ ਕੇ ਲੋਕਾਂ ਨੂੰ ਵੇਚ ਵੀ ਰਹੇ ਹਨ।