ਰੋਜ਼ਾ ਸ਼ਰੀਫ਼ ਸਰਹਿੰਦ ਦੇ ਖਲੀਫਾ ਨੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਘਰਾਂ ਅੰਦਰ ਰਹਿਣ ਦੀ ਕੀਤੀ ਅਪੀਲ - Khalifa of Roza Sharif Sirhind
ਸ੍ਰੀ ਫ਼ਤਿਹਗੜ੍ਹ ਸਾਹਿਬ: ਮੁਸਲਿਮ ਭਾਈਚਾਰੇ ਦਾ ਰਮਜ਼ਾਨ ਦਾ ਮਹੀਨਾ 25 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਹੈ। ਜੋ ਕਿ 25 ਮਈ ਤੱਕ ਇਸੇ ਤਰ੍ਹਾਂ ਨਿਰੰਤਰ ਚਲੇਗਾ। ਇਸ ਰਮਜ਼ਾਨ ਮਹੀਨੇ ਨੂੰ ਸਮੁੱਚਾ ਭਾਈਚਾਰਾ ਬੜੇ ਸ਼ਰਧਾ ਭਾਵ ਨਾਲ ਮਨਾਉਂਦਾ ਹੈ ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਮੁਸਲਿਮ ਭਾਈਚਾਰੇ ਨੂੰ ਪੂਰਾ ਰਮਜ਼ਾਨ ਦਾ ਮਹੀਨਾ ਘਰਾਂ ਦੇ ਅੰਦਰ ਹੀ ਰਹਿ ਕੇ ਮਨਾਉਣਾ ਪਵੇਗਾ। ਰੋਜ਼ਾ ਸ਼ਰੀਫ਼ ਸਰਹਿੰਦ ਦੇ ਖਲੀਫਾ ਨੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਘਰਾਂ ਵਿੱਚ ਰਹਿੰਦੇ ਹੋਏ ਹੀ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਨਮਾਜ਼ ਨੂੰ ਅਦਾ ਕਰਨ। ਤਾਂ ਜੋ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ।