ਇਸ ਵਾਰ 22 ਹਜ਼ਾਰ ਤੋਂ ਵੱਧ ਨੌਜਵਾਨ ਪਹਿਲੀ ਵਾਰ ਪਾਉਣਗੇ ਵੋਟ: ਖਹਿਰਾ - 12ਵੇਂ ਰਾਸ਼ਟਰੀ ਵੋਟਰ ਦਿਵਸ
ਅੰਮ੍ਰਿਤਸਰ: 12ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਆਨ-ਲਾਇਨ ਜੁੜੇ ਜਿਲ੍ਹਾ ਵਾਸੀਆਂ, ਜਿਸ ਵਿਚ ਸਕੂਲਾਂ ਦੇ ਅਧਿਆਪਕ, ਬੀ. ਐਲ. ਓ ਅਤੇ ਹੋਰ ਚੋਣ ਅਮਲੇ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਲੋਕਤੰਤਰ ਦੇ ਇਸ ਤਿਉਹਾਰ ਦੀ ਮੁਬਾਰਕਬਾਦ ਦਿੰਦੇ ਕਿਹਾ ਕਿ ਵੱਡੇ ਸੰਘਰਸ਼ ਨਾਲ ਮਿਲੇ ਵੋਟ ਦੇ ਇਸ ਅਧਿਕਾਰ ਦੀ ਵਰਤੋਂ ਕਰਨੀ ਸਾਡਾ ਮੁੱਢਲਾ ਫਰਜ਼ ਹੈ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸਾਡੀ ਕੋਸ਼ਿਸ਼ ਹੋਵੇਗੀ ਕਿ ਹਰੇਕ ਵੋਟਰ ਚਾਹੇ ਉਹ ਬਜ਼ੁਰਗ ਹੋਵੇ ਜਾਂ ਵਿਸ਼ੇਸ਼ ਲੋੜ ਵਾਲਾ ਸਭ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰੀਏ। ਉਨਾਂ ਕਿਹਾ ਕਿ ਇਸ ਲਈ ਅਸੀਂ ਨੌਜਵਾਨ ਵੋਟਰਾਂ ਦੀ ਮਦਦ ਵੀ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਜਿੱਥੇ 22036 ਵੋਟਰ ਜੋ ਕਿ 18 ਸਾਲ ਦੇ ਹੋਏ ਹਨ, ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨਗੇ।