ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ - Strike by employees
ਮੁਕਤਸਰ ਸਾਹਿਬ : ਕੇਂਦਰ ਸਰਕਾਰ ਵੱਲੋਂ ਜੋ ਕਾਲੇ ਖੇਤੀ ਕਾਨੂੰਨ ਅੇਤ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰਨ ਨੂੰ ਲੈ ਕੇ ਦੇਸ਼ ਵਾਸੀਆਂ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹੈ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਅੱਜ ਮੁਕਤਸਰ 'ਚ ਵੀ ਬੈਂਕ ਮੁਲਾਜਮਾਂ ਦੀ ਦੂਜੇ ਦਿਨ ਹੜਤਾਲ ਜਾਰੀ ਰਹੀ। ਬੈਂਕ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਡਿਫਾਲਟਰ ਲੋਕਾਂ ਹੱਥਾਂ ਵਿੱਚ ਬੈਂਕਾਂ ਨੂੰ ਦੇਣਾ ਚਾਹੁੰਦੀ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਕੋ ਇਕ ਸਰਕਾਰੀ ਬੈਂਕ ਹਨ ਜੋਂ ਕਿਸਾਨਾਂ ਖੇਤੀ ਲਈ ਜਾਂ ਟਰੈਕਟਰ ਟਰਾਲੀ ਲਈ ਪੈਸਾ ਦੇ ਸਕਦੇ ਹਨ ਜੇ ਪ੍ਰਾਈਵੇਟ ਬੈਂਕ ਆਉਣਗੇ ਤਾਂ ਸਾਨੂੰ ਪੈਸਾ ਨਹੀਂ ਮਿਲਣਾ ਤੇ ਨਾ ਹੀ ਉਨ੍ਹਾਂ ਦੀਆਂ ਸ਼ਰਤਾਂ ਪੂਰੀਆਂ ਹੋਣੀਆਂ ਹਨ।