ਕੁਰਾਲੀ ਦੇ ਬਾਜ਼ਾਰਾਂ ਵਿੱਚ ਕਰਵਾ ਚੌਥ ਦੀਆਂ ਲੱਗੀਆਂ ਰੌਣਕਾਂ - Karwa chauth celebrations in kurali
ਮੋਹਾਲੀ ਦੇ ਸ਼ਹਿਰ ਕੁਰਾਲੀ ਵਿਖੇ ਕਰਵਾ ਚੌਥ ਦੇ ਤਿਉਹਾਰ ਮੌਕੇ ਬਾਜ਼ਾਰਾਂ ਵਿੱਚ ਖ਼ੂਬ ਰੌਣਕਾਂ ਵੇਖਣ ਨੂੰ ਮਿਲੀਆਂ।ਹਰ ਪਾਸੇ ਬਾਜ਼ਾਰਾਂ ਵਿੱਚ ਸੱਜੀਆਂ ਤੇ ਦੁਕਾਨਾਂ ਵਿੱਚ ਖ਼ੂਬ ਖ਼ਰੀਦਦਾਰੀ ਹੋਈ। ਇਸ ਮੌਕੇ ਔਰਤਾਂ ਨੇ ਬਾਜ਼ਾਰਾਂ ਵਿੱਚ ਆਪਣੇ ਹੱਥਾਂ ਉੱਤੇ ਮਹਿੰਦੀ ਲਵਾਈ ਤੇ ਸਜਾਵਟ ਦਾ ਸਮਾਨ ਖ਼ਰੀਦਿਆ। ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ ਕੁਝ ਗਾਹਕਾਂ ਦੀ ਆਮਦ ਘੱਟ ਰਹੀ ਹੈ। ਇਸ ਦਾ ਮੁੱਖ ਕਾਰਨ ਦੇਸ਼ ਅੰਦਰ ਫ਼ੈਲੀ ਮੰਦੀ ਹੈ। ਉਨ੍ਹਾਂ ਦੱਸਿਆ ਕਿ ਇਕ ਹੀ ਮਹੀਨੇ ਵਿੱਚ ਲਗਾਤਾਰ ਕਈ ਤਿਉਹਾਰਾਂ ਦਾ ਆਉਣਾ ਵੀ ਇਸ ਦਾ ਮੁੱਖ ਕਾਰਨ ਹੋ ਸਕਦਾ ਹੈ।