ਕਰਤਾਰਪੁਰ ਲਾਂਘੇ ਦਾ ਕੰਮ ਹੋਇਆ 90 ਫ਼ੀਸਦੀ ਮੁਕੰਮਲ: NHAI - ਕਾਰਤਾਰਪੁਰ ਲਾਂਘੇ ਦਾ ਕੰਮ 90 ਫ਼ੀਸਦੀ ਮੁਕੰਮਲ
ਕਰਤਾਰਪੁਰ ਲਾਂਘੇ 'ਤੇ ਚੱਲ ਰਹੇ ਕੰਮ ਦਾ ਜਾਇਜਾ ਲੈਣ ਦੇ ਲਈ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡਿਆ ਦੇ ਚੇਅਰਮੈਨ ਐੱਨ.ਐੱਨ ਸਿਨਹਾ ਪਹੁੰਚੇ। ਉਨ੍ਹਾਂ ਕਿਹਾ ਕਿ ਭਾਰਤ ਵਾਲੇ ਪਾਸੇ ਲਗਭਗ 90 ਫ਼ੀਸਦੀ ਕੰਮ ਪੂਰਾ ਹੋ ਚੁੱਕਿਆਂ ਹੈ, 'ਤੇ ਜੇ ਇਸੇ ਰਫਤਾਰ ਦੇ ਨਾਲ ਕੰਮ ਚੱਲਦਾ ਰਿਹਾ 'ਤੇ ਅਸੀਂ ਜਲਦ ਹੀ ਕੰਮ ਸਮੇਂ ਸਿਰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤੈਅ ਸਮਾਂ ਸੀਮਾ 8 ਨਵੰਬਰ ਤੱਕ ਰਹਿੰਦਾ ਭਾਰਤ ਵੱਲੋਂ ਕੰਮ ਪੂਰਾ ਕਰ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਅਗਲੇ 15 ਦਿਨਾਂ ਵਿੱਚ ਪੇਂਟਿੰਗ ਫਿਨਿਸ਼ਿੰਗ ਦਾ ਕੰਮ ਪੂਰਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਲਾਂਘੇ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਪਹੁੰਚ ਰਹੇ ਹਨ।