ਡੇਰਾ ਬਾਬਾ ਨਾਨਕ ਤੋਂ ਲੈ ਕੇ ਪਾਕਿ ਤੱਕ ਬਣੇਗੀ 4 ਕਿਮੀ ਲੰਮੀ ਸੜਕ, ਉਸਾਰੀ ਸ਼ੁਰੂ - kartarpur corridor construction
ਗੁਰਦਾਸਪੁਰ: ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਡੇਰਾ ਬਾਬਾ ਨਾਨਕ ਤੋਂ ਲੈ ਕੇ ਪਾਕਿਸਤਾਨ ਵਾਲੇ ਲਾਂਘੇ ਤੱਕ ਕਰੀਬ 4 ਕਿਲੋਮੀਟਰ ਲੰਮੀ ਤੇ 200 ਫੁੱਟ ਚੌੜੀ(ਫੋਰ ਲੇਨ) ਸੜਕ ਬਣਾਈ ਜਾਵੇਗੀ। ਇਸ ਮੁੱਖ ਰਸਤੇ ਦੀ ਉਸਾਰੀ ਨੂੰ ਲੈ ਕੇ ਜੋ ਕਿਸਾਨਾਂ ਦੀ ਜ਼ਮੀਨ ਚਾਹੀਦੀ ਸੀ ਉਹ ਮਿਲ ਗਈ ਹੈ ਅਤੇ ਹੁਣ ਉੱਥੇ ਖੜੀ ਫ਼ਸਲ ਦੀ ਕਟਾਈ ਕਰਨ ਤੋਂ ਬਾਅਦ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਛੇਤੀ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਮੁੱਲ ਦੇ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਵੀ ਕੀਤੀ ਜਾਵੇਗੀ। ਇਹ ਸਾਰਾ ਕੰਮ ਤੈਅ ਸਮੇਂ ਤੱਕ ਪੂਰਾ ਹੋ ਜਾਵੇਗਾ। ਇਸ ਸੜਕ ਦੇ ਨਾਲ ਹੀ ਭਾਰਤ ਦੀ ਕੰਡਿਆਲੀ ਤਾਰ ਦੇ ਵਿੱਚ ਇੱਕ ਪੁੱਲ ਬਣਾਇਆ ਜਾਵੇਗਾ ਜਿਸਦੀ ਉਸਾਰੀ ਦੀ ਛੇਤੀ ਹੀ ਸ਼ੁਰੂ ਹੋ ਜਾਵੇਗੀ।