ਕਪੂਰਥਲਾ: ਸੜਕ 'ਤੇ ਮਿਲੇ ਸ਼ੱਕੀ ਨੋਟਾਂ ਨੇ ਪੈਦਾ ਕੀਤਾ ਸਹਿਮ ਦਾ ਮਹੌਲ - ਡੀਐੱਸਪੀ ਹਰਵਿੰਦਰ
ਕਪੂਰਥਲਾ: ਕੋਰੋਨਾ ਮਾਂਹਾਮਾਰੀ ਦੇ ਚੱਲਦੇ ਸ਼ਹਿਰ ਵਿੱਚ ਸੁਭਾਸ਼ ਚੌਕ ਨੇੜੇ ਸ਼ੱਕੀ ਹਾਲਤ ਡਿੱਗੇ 500 ਅਤੇ 2000 ਦੇ ਨੋਟਾਂ ਕਾਰਨ ਸਹਿਮ ਦਾ ਮਹੌਲ ਹੈ। ਨੋਟ ਡਿੱਗਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਇਸ ਸਬੰਧੀ ਸਥਾਨਕ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਸ਼ੱਕੀ ਨੋਟਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਡੀਐੱਸਪੀ ਹਰਵਿੰਦਰ ਸਿੰਘ ਨੇ ਸਾਂਝੀ ਕੀਤੀ ਹੈ। ਹਾਲੇ ਇਹ ਸਾਫ ਨਹੀਂ ਹੋ ਸਕਿਆ ਕਿ ਇਹ ਨੋਟ ਕਿਸ ਵਿਅਕਤੀ ਨੇ ਸੁੱਟੇ ਹਨ ਜਾਂ ਕਿਸ ਦੀ ਜੇਬ ਵਿੱਚੋਂ ਡਿੱਗ ਪਏ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਅਫਵਾਹਾਂ ਵੱਲ ਧਿਆਨ ਨਾ ਦੇਣ ਲਈ ਕਿਹਾ ਜਾ ਰਿਹਾ ਹੈ।