ਕਪੂਰਥਲਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਫਸੇ 112 ਕਸ਼ਮੀਰੀਆਂ ਨੂੰ ਜੰਮੂ ਕਸ਼ਮੀਰ ਲਈ ਕੀਤਾ ਗਿਆ ਰਵਾਨਾ - Kashimiri peoples
ਕਪੂਰਥਲਾ: ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਲਗਾਤਾਰ ਕਰਫਿਊ ਜਾਰੀ ਹੈ। ਕਰਫਿਊ ਦੇ ਚਲਦੇ ਸ਼ਹਿਰ 'ਚ ਹੋਰਨਾਂ ਸੂਬਿਆਂ ਦੇ ਲੋਕ ਫਸ ਗਏ ਸਨ। ਸਰਕਾਰ ਦੇ ਆਦੇਸ਼ਾਂ ਮੁਤਾਬਕ ਹੁਣ ਪੰਜਾਬ 'ਚ ਹੋਰਨਾਂ ਸੂਬਿਆਂ ਦੇ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦੀ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ। ਕਪੂਰਥਲਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਕਪੂਰਥਲਾ 'ਚ ਫਸ਼ੇ 112 ਕਸ਼ਮੀਰੀਆਂ ਨੂੰ ਅੱਜ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਛੋਟੇ ਬੱਚੇ ਔਰਤਾਂ ਤੇ ਬਜ਼ੂਰਗ ਵੀ ਸ਼ਾਮਲ ਹਨ। ਇਹ ਲੋਕ ਕੰਮ ਲਈ ਇੱਥੇ ਆਏ ਸਨ। ਪ੍ਰਸ਼ਾਸਨ ਵੱਲੋਂ ਇਨ੍ਹਾਂ ਸਭ ਲੋਕਾਂ ਦੀ ਮੈਡੀਕਲ ਸਕ੍ਰੀਨਿੰਗ ਮਗਰੋਂ ਇਨ੍ਹਾਂ ਨੂੰ ਸਪੈਸ਼ਲ ਬੱਸਾਂ ਰਾਹੀਂ ਜੰਮੂ ਕਸ਼ਮੀਰ ਭੇਜਿਆ ਗਿਆ ਹੈ। ਇਸ ਦੌਰਾਨ ਕਸ਼ਮੀਰੀ ਲੋਕਾਂ ਨੇ ਘਰ ਜਾਣ ਦੀ ਖੁਸ਼ੀ ਪ੍ਰਗਟਾਉਂਦੇ ਹੋਏ ਕਪੂਰਥਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
Last Updated : May 5, 2020, 11:37 AM IST