ਪੰਜਾਬ ਪਹੁੰਚਣ ‘ਤੇ ਕਲਸ਼ ਯਤਰਾਂ ‘ਤੇ ਕੀਤੀ ਫੁੱਲਾਂ ਦੀ ਵਰਖਾ
ਹੁਸ਼ਿਆਰਪੁਰ: ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਤੇ ਦਿਨੀਂ ਲਖੀਮਪੁਰ ਖੀਰੀ (Lakhimpur Khiri) ‘ਚ ਸ਼ਹੀਦ (Martyr) ਹੋਏ ਕਿਸਾਨਾਂ (Farmers) ਅਤੇ ਪੱਤਰਕਾਰ (Journalist) ਦੀ ਅਸਥੀਆਂ ਦੀ ਕਲਸ਼ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਹੁਣ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ‘ਚੋਂ ਹੁੰਦੀ ਹੋਈ ਹੁਸ਼ਿਆਰਪੁਰ ਪਹੁੰਚੀ ਹੈ। ਜਿੱਥੇ ਸ਼ਹੀਦਾਂ (Martyr) ਦੀਆਂ ਅਸਥੀਆਂ ‘ਤੇ ਫੁੱਲਾਂ ਦੀ ਵਰਖਾ ਕਰਦਿਆਂ ਹੋਇਆਂ ਕਿਸਾਨਾਂ (Farmers) ਦੇ ਹੱਕ ‘ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਬੀਜੇਪੀ (BJP) ਦੇਸ਼ ਦੇ ਲੋਕਾਂ ‘ਤੇ ਜ਼ੁਲਮ ਕਰ ਰਹੀ ਹੈ। ਨਾਲ ਹੀ ਉਨ੍ਹਾਂ ਨੇ ਖੇਤੀ ਕਾਨੂੰਨ (Agricultural law) ਰੱਦ ਨਾ ਹੋਣ ਤੱਕ ਕਿਸਾਨੀ ਅੰਦੋਲਨ ਜਾਰੀ ਰੱਖਣ ਦੀ ਵੀ ਗੱਲ ਕਹੀ।