ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਵਿੱਖੇ ਕੱਢੀ ਗਈ ਕਲਸ਼ ਯਾਤਰਾ - ਇਲਾਕਾ ਨਿਵਾਸੀ
ਹੁਸ਼ਿਆਰਪੁਰ: ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਵਿੱਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਕ੍ਰਿਸ਼ਨ ਲੀਲਾ ਮੇਲੇ ਦੇ ਸਬੰਧ ਵਿੱਚ ਅੱਜ ਕਲਸ਼ ਯਾਤਰਾ ਕੱਢੀ ਗਈ। ਇਹ ਕਲਸ਼ ਯਾਤਰਾ ਗਊਸ਼ਾਲਾ ਗੜ੍ਹਸ਼ੰਕਰ ਤੋਂ ਸ਼ੁਰੂ ਹੋਕੇ ਸ਼ਹਿਰ ਵਿੱਚ ਹੁੰਦੀ ਹੋਈ ਵਾਪਿਸ ਗਊਸ਼ਾਲਾ ਗੜ੍ਹਸ਼ੰਕਰ ਵਿੱਖੇ ਪੁੱਜੀ। ਇਸ ਕਲਸ਼ ਯਾਤਰਾ ਵਿੱਚ ਗੜ੍ਹਸ਼ੰਕਰ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ। ਇਸ ਮੌਕੇ ਸ਼੍ਰੀ ਕ੍ਰਿਸ਼ਨ ਲੀਲਾ ਕਮੇਟੀ ਨੇ ਦੱਸਿਆ ਕਿ ਗਊਸ਼ਾਲਾ ਗੜ੍ਹਸ਼ੰਕਰ ਵਿੱਚ 6 ਤੋਂ 12 ਤਾਰੀਕ ਤੱਕ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ ਹੈ, ਜਿਸਦੇ ਵਿੱਚ ਸ਼੍ਰੀ ਰਵਿੰਦਨ ਸ਼ਾਸ਼ਤਰੀ ਕਥਾ ਵਾਚਕ ਪ੍ਰਵਚਨ ਕਰਨਗੇ ਅਤੇ ਕ੍ਰਿਸ਼ਨ ਲੀਲਾ ਮੇਲਾ 16 ਤੋਂ 19 ਨਵੰਬਰ ਤੱਕ ਕ੍ਰਿਸ਼ਨ ਲੀਲਾ ਮੇਲਾ ਕਰਵਾਇਆ ਜਾਵੇਗਾ।