ਕਾਕਾ ਰਣਦੀਪ ਸਿੰਘ ਨਾਭਾ ਨੇ ਚੋਹਲਾ ਸਾਹਿਬ ਵਿਖੇ ਖੇਤੀਬਾੜੀ ਦਫ਼ਤਰ ਦਾ ਉਦਘਾਟਨ ਕੀਤਾ - Inauguration of Agriculture Office at Chohla Sahib
ਤਰਨ ਤਾਰਨ: ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵੱਲੋ ਹਲਕਾ ਖਡੂਰ ਸਾਹਿਬ ਦਾ ਦੌਰਾ (Kaka Randeep Singh Nabha Visit Khadur Sahib) ਕੀਤਾ ਗਿਆ। ਇਸ ਦੌਰਾਨ ਉਹ ਚੋਹਲਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਸ ਉਪਰੰਤ ਚੋਹਲਾ ਸਾਹਿਬ ਵਿਖੇ ਖੇਤੀਬਾੜੀ ਦਫ਼ਤਰ ਦਾ ਉਦਘਾਟਨ (Randeep Singh Nabha inaugurated the Agriculture Office) ਕੀਤਾ। ਇਸ ਦੌਰੇ ਦੌਰਾਨ ਐਮਐਲਏ ਰਮਨਜੀਤ ਸਿੰਘ ਸਿੱਕੀ ਵੱਲੋ ਇਲਾਕੇ ਦੇ ਕਿਸਾਨਾਂ ਦੀ ਸਮੱਸਿਆ ਤੋ ਜਾਣੂ ਕਰਵਾਇਆ ਗਿਆ ਅਤੇ ਇਸ ਮੌਕੇ ਡਿਪਟੀ ਕਮੀਸ਼ਨਰ ਕੁਲਵੰਤ ਸਿੰਘ ਵੀ ਹਾਜਰ ਹੋਏ। ਉਨ੍ਹਾਂ ਦੱਸਿਆ ਕਿ ਇੱਥੇ ਵਿਦੇਸ਼ੋ 75 ਲੱਖ ਰੁਪਏ ਦੀ ਮਸ਼ੀਨ ਆਸੀਪੀ ਪਲਾਜ਼ਮਾ-7400 ਲਿਆਈ ਜਾ ਰਹੀ ਹੈ, ਜਿਸਦਾ ਲਾਭ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਹੋਵੇਗਾ।