ਜਲੰਧਰ ਵਿਖੇ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ - Kabaddi tournament
ਜਲੰਧਰ: ਦੋਆਬਾ ਸਪੋਰਟਸ ਕਲੱਬ ਸਪੇਨ ਦੇ ਵੱਲੋਂ ਜਲੰਧਰ ਵਿਖੇ ਇੱਕ ਵੱਡਾ ਕਬੱਡੀ ਟੂਰਨਾਮੈਂਟ (Kabaddi Tournament) ਕਰਵਾਇਆ ਗਿਆ ਹੈ। ਇਹ ਟੂਰਨਾਮੈਂਟ ਜ਼ਿਲ੍ਹੇ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਇਆ ਗਿਆ ਹੈ। ਇਸ ਟੂਰਨਾਮੈਂਟ ਦੇ ਵਿੱਚ ਸੂਬੇ ਦੇ ਵੱਖ ਵੱਖ ਥਾਵਾਂ ਤੋਂ ਨਾਮੀ ਕਬੱਡੀ ਦੀਆਂ ਟੀਮਾਂ ਪਹੁੰਚੀਆਂ। ਇਸ ਟੂਰਨਾਮੈਂਟ ਨੂੰ ਵੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਕਬੱਡੀ ਪ੍ਰੇਮੀ ਵੀ ਪਹੁੰਚੇ। ਇਸਦੇ ਨਾਲ ਹੀ ਵਿਦੇਸ਼ਾਂ ਵਿੱਚ ਬੈਠੇ ਕਬੱਡੀ ਪ੍ਰੇਮੀ ਵੀ ਜਲੰਧਰ ਵਿਖੇ ਹੋਏ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਉਚੇਚੇ ਤੌਰ ’ਤੇ ਪਹੁੰਚੇ। ਟੂਰਨਾਮੈਂਟ ਨੂੰ ਵੇਖ ਐਨਆਰਆਈਜ ਆਪਣੀ ਖੁਸ਼ੀ ਜਤਾਉਂਦੇ ਵੀ ਵਿਖਾਈ ਦਿੱਤੇ। ਇਸ ਮੌਕੇ ਵਿਧਾਇਕ ਰਜਿੰਦਰ ਕੁਮਾਰ ਬੇਰੀ ਦੇ ਵੱਲੋਂ ਸਪੋਰਟਸ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਦੇ ਨਾਲ ਹੀ ਟੂਰਨਾਮੈਂਟ ਵਿੱਚ ਪਹੁੰਚੇ ਪੰਜਾਬੀ ਗਾਇਕ ਕੇਐਸ ਮੱਖਣ (Punjabi singer KS Makhan) ਦੇ ਵੱਲੋਂ ਵੀ ਸਪੋਰਟਸ ਕਲੱਬ ਦੇ ਕੰਮ ਦੀ ਪ੍ਰਸੰਸਾ ਕੀਤੀ ਗਈ।