ਜਸਟਿਸ ਗੁਪਤਾ ਨੇ ਜ਼ਿਲਾ ਅਦਾਲਤ 'ਚ ਕਿਡਜ਼ ਡੇਅ ਕੇਅਰ ਸੈਂਟਰ ਦਾ ਕੀਤਾ ਉਦਘਾਟਨ
ਪਟਿਆਲਾ ਕੋਰਟ ਕੰਪਲੈਕਸ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜਸਟਿਸ ਰਾਜਨ ਗੁਪਤਾ ਨੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਏ.ਡੀ.ਆਰ. ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਇੱਥੇ ਕਿਡਜ਼ ਡੇ ਕੇਅਰ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਇਸ ਕਿਡਜ਼ ਡੇ ਕੇਅਰ ਸੈਂਟਰ ਨਾਲ ਉਨ੍ਹਾਂ ਦੀ ਮਾਂ ਪਏਆ ਨੂੰ ਮੱਦਦ ਮਿਲੇ ਗਈ ਜੋ ਨੌਕਰੀ ਪੇਸ਼ੇ ਵਾਲੇ ਹਨ ਤੇ ਜਿਨ੍ਹਾਂ ਦੇ ਬੱਚੇ ਛੋਟੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਸੀ. ਅਮਿਤ ਕੁਮਾਰ ਤੇ ਐਸ.ਡੀ.ਐਮ. ਰਵਿੰਦਰ ਸਿੰਘ ਵੀ ਮੌਜੂਦ ਸਨ। ਜਸਟਿਸ ਰੰਜਨ ਗੁਪਤਾ ਨੇ ਕਿਹਾ ਕਿ ਲੋਕ ਅਦਾਲਤ ਵਿੱਚ ਆਮ ਪਬਲਿਕ ਦੇ ਕੇਸ ਹੱਲ ਹੋ ਰਹੇ ਹਨ ਪ੍ਰੰਤੂ ਲੋਕ ਕੇਸ ਲੜਣ ਦੀ ਸੋਚ ਰੱਖਕੇ ਆਉਂਦੇ ਹਨ ਜਦਕਿ ਕੇਸ ਨੂੰ ਹੱਲ ਕਰਨ ਦੀ ਸੋਚ ਨਾਲ ਆਉਣਾ ਚਾਹੀਦਾ ਹੈ।