ਇਨਸਾਫ ਦੇਰ ਹੀ ਸਹੀ ਪਰ ਮਿਲਦਾ ਜਰੂਰ ਹੈ - ਗੁਰਦਾਸਪੁਰ ਤਾਜ਼ਾ ਖ਼ਬਰ
ਗੁਰਦਾਸਪੁਰ :ਜ਼ਿਲ੍ਹੇ ਦੇ ਬਲਾਕ ਦੋਰਾਂਗਲਾ ਅਧੀਨ ਆਉਂਦੇ ਪਿੰਡ ਆਲੀਨੰਗਲ ਸਰਕਾਰੀ ਸਕੂਲ ਦੇ ਆਂਗਣਵਾੜੀ ਵਰਕਰ ਸੁਖਬੀਰ ਕੌਰ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ 'ਤੇ ਇਸ ਵਕਤ ਪੀੜਤ ਮਹਿਲਾਂ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ਼ ਲਈ ਰਖਿਆ ਗਿਆ ਹੈ। ਪੀੜਤ ਮਹਿਲਾਂ ਨੇ ਇਕ ਸੁਸਾਈਡ ਨੋਟ ਲਿਖਿਆ ਜਿਸ ਵਿੱਚ ਉਸਨੇ CDPO ਬਿਕ੍ਰਮਜੀਤ ਸਿੰਘ ਅਤੇ ਮੌਜੂਦਾ ਕਾਂਗਰਸੀ ਸਰਪੰਚ ਵਰਿੰਦਰ ਸ਼ਰਮਾ ਦਾ ਨਾਂ ਲਿਆ ਹੈ ਤੇ ਉਹਨਾ ਤੇ ਉਸਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਸਨੂੰ ਜ਼ਲੀਲ ਕਰਨ ਦੇ ਆਰੋਪ ਲਗਾਏ ਹਨ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਗੁਰਦਾਸਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਅਸੀਂ ਦੋ ਵਾਰ ਪੀੜਤ ਮਹਿਲਾ ਦੇ ਬਿਆਨ ਦਰਜ ਕਰਨ ਲਈ ਗਏ ਹਾਂ ਪਰ ਉਸਦੀ ਹਾਲਤ ਠੀਕ ਹੋਣ ਕਾਰਨ ਬਿਆਨ ਦਰਜ ਨਹੀਂ ਹੋ ਪਾਏ ਪਰ ਜੋ ਵੀ ਬਿਆਨ ਪੀੜਤ ਮਹਿਲਾਂ ਵਲੋਂ ਦਿੱਤੇ ਜਾਣਗੇ ਉਸਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹਾਂ ਪ੍ਰਧਾਨ ਵਰਿੰਦਰ ਕੌਰ ਨੇ ਕਿਹਾ ਕਿ ਜੇਕਰ ਪੁਲਿਸ ਨੇ CDPO ਬਿਕ੍ਰਮਜੀਤ ਸਿੰਘ ਅਤੇ ਮੋਜੂਦਾ ਕਾਂਗਰਸੀ ਸਰਪੰਚ ਵਰਿੰਦਰ ਸ਼ਰਮਾ ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਦੇ ਰਾਹ ਤੇ ਜਾਣਗੇ। ਦੂਜਾ ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ ਦਾ ਹੈ ਜਿੱਥੇ ਕਰੀਬ ਢਾਈ ਸਾਲ ਪਹਿਲਾਂ ਇਕ ਨਿਹੰਗ ਸਿੰਘ ਵਲੋਂ ਗੁਰਦੁਆਰਾ ਸਾਹਿਬ ਦੇ ਨਿਹੰਗ ਸਿੰਘ ਸੇਵਾਦਾਰ ਦਾ ਸਿਰ ਧੜ ਤੋਂ ਅਲੱਗ ਕਰਕੇ ਕਤਲ ਕਰ ਦਿੱਤਾ ਸੀ। ਜਿਸਦੀ ਢਾਈ ਸਾਲ ਤੱਕ ਚਲੀ ਸੁਣਵਾਈ ਤੋ ਬਾਅਦ ਫਤਿਹਗੜ੍ਹ ਸਾਹਿਬ ਦੀ ਅਦਾਲਤ ਨੇ ਸੇਵਾਦਾਰ ਦੇ ਹਤਿਆਰੇ ਨਿਹੰਗ ਚਰਨਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਤੋਂ ਇਲਾਵਾ 25 ਹਜਾਰ ਰੁਪਏ ਜੁਰਮਾਨਾ ਵੀ ਕੀਤਾ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਬਿਬਾਨਗੜ ਸਾਹਿਬ ਵਿੱਚ ਸੇਵਾ ਕਰਦੇ ਸੇਵਾਦਾਰ ਪਿਆਰਾ ਸਿੰਘ ਨੂੰ ਬੀਤੀ 13 ਜੁਲਾਈ 2017 ਦੀ ਦੇਰ ਸ਼ਾਮ ਚਰਨਜੀਤ ਸਿੰਘ ਨਾਮ ਦੇ ਨਿਹੰਗ ਸਿੰਘ ਨੇ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰਦੇ ਹੋਏ ਸਿਰ ਧੜ ਤੋਂ ਅਲੱਗ ਕਰ ਦਿੱਤਾ ਸੀ। ਇਸ ਕਤਲ ਨੂੰ ਲੈਕੇ ਫਤਿਹਗੜ੍ਹ ਸਾਹਿਬ ਪੁਲਿਸ ਥਾਣਾ ਵਿੱਚ ਦੋਸ਼ੀ ਚਰਨਜੀਤ ਸਿੰਘ ਦੇ ਖਿਲਾਫ ਧਾਰਾ 302, 120-ਬੀ ਆਈਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।