ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ 5 ਲੱਖ ਭਾਰਤੀਆਂ ਦੀ ਜਾਗੀ ਉਮੀਦ
ਜਲੰਧਰ: ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਤਾ 'ਚ ਆਉਣ ਤੋਂ ਬਾਅਦ ਕਰੀਬ 5 ਲੱਖ ਲੋਕਾਂ ਦੀ ਪੱਕੇ ਹੋਣ ਦੀ ਉਮੀਦ ਜਾਗੀ ਹੈ। ਸਥਾਨਕ ਇਮਿਗ੍ਰੇਸ਼ਨ ਮਾਹਿਰ ਦਾ ਕਹਿਣਾ ਹੈ ਕਿ ਅਮਰੀਕਾ 'ਚ 5 ਲੱਖ ਲੋਕ ਪੱਕੇ ਹੋਣ ਦੀ ਉਮੀਦ ਲੱਗਾ ਬੈਠੇ ਹਨ ਤੇ ਜੋਅ ਬਾਇਡਨ ਦੇ ਹੱਥ ਸੱਤਾ ਆਉਣ ਨਾਲ ਉਨ੍ਹਾਂ ਦੀ ਇਹ ਉਮੀਦ ਜਾਗੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੋ ਐੱਚ ਵਨ ਵੀਜ਼ਾ 'ਤੇ ਪਾਬੰਦੀ ਲਗਾਈ ਸੀ ਉਹ ਅੱਜ ਵੀ ਕਾਇਮ ਹੈ ਪਰ ਬਾਇਡਨ ਹੱਥ ਸੱਤਾ ਆਉਣ ਤੋਂ ਬਾਅਦ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਵੀਜ਼ਾ ਜਲਦ ਸ਼ੁਰੂ ਹੋਵੇਗਾ।