ਅਣਪਛਾਤਿਆਂ ਵੱਲੋਂ ਘਰ ਵਿੱਚੋਂ ਗਹਿਣੇ ਤੇ ਨਕਦੀ ਚੋਰੀ - jalandhar police
ਜਲੰਧਰ: ਫਿਲੌਰ ਤਲਬਾਂ ਰੋਡ 'ਤੇ ਇੱਕ ਘਰ ਵਿੱਚੋਂ ਚੋਰਾਂ ਨੇ ਉਦੋਂ ਗਹਿਣੇ ਅਤੇ ਨਕਦੀ ਚੋਰੀ ਕਰ ਲਏ ਜਦੋਂ ਪਰਿਵਾਰਕ ਮੈਂਬਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਹੋਏ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਜਦੋਂ ਘਰੇ ਆਏ ਤਾਂ ਵੇਖਿਆ ਕਿ ਘਰ ਵਿੱਚ ਸਾਮਾਨ ਖਿਲਰਿਆ ਪਿਆ ਸੀ। ਜਦੋਂ ਅੰਦਰ ਕਮਰੇ ਵਿੱਚ ਜਾ ਵੇਖਿਆ ਤਾਂ ਅਲਮਾਰੀ ਖੁੱਲ੍ਹੀ ਪਈ ਸੀ ਅਤੇ ਗਹਿਣੇ ਅੱਧੇ ਤੋਲੇ ਦੀ ਮੁੰਦਰੀ, ਅੱਧੇ ਤੋਲੇ ਦੀਆਂ ਵਾਲੀਆਂ ਤੇ ਅੱਧੇ ਤੋਲੇ ਦੀਆਂ ਵਾਲੀਆਂ ਸਮੇਤ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਈ ਸੀ। ਥਾਣਾ ਫਿਲੌਰ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਏਐਸਆਈ ਸੁਰਜੀਤ ਸਿੰਘ ਨੇ ਕਿਹਾ ਕਿ ਕੇਸ ਦਰਜ ਕਰਕੇ ਕਥਿਤ ਦੋਸ਼ੀ ਚੋਰਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।