ਲੰਗਰ ਲਈ ਕਣਕ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ ਸਾਬਕਾ ਵਿਧਾਇਕ ਸਿੱਧੂ - takth sri damdama sahib news
ਬਠਿੰਡਾ: ਕੋਰੋਨਾ ਸੰਕਟ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰੂ ਕੇ ਲੰਗਰ ਲਈ ਕਣਕ ਪਹੁੰਚਾਉਣ ਦੀ ਆਰੰਭੀ ਲੜੀ ਤਹਿਤ ਅੱਜ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਕਰੀਬ 700 ਕੁਇੰਟਲ ਕਣਕ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ। ਇਹ ਕਣਕ ਅੱਗੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਭੇਜੀ ਜਾਵੇਗੀ। ਸਾਬਕਾ ਵਿਧਾਇਕ ਨੇ ਦੱਸਿਆ ਕਿ ਅਕਾਲੀ ਵਰਕਰਾਂ ਨੇ ਕੋਰੋਨਾ ਸੰਕਟ ਦੌਰਾਨ ਸੈਨੇਟਾਈਜ਼ਰ ਅਤੇ ਮਾਸਕ ਲੋਕਾਂ ਨੂੰ ਵੰਡ ਕੇ ਆਪਣਾ ਫਰਜ਼ ਵੀ ਪੂਰਾ ਕੀਤਾ ਹੈ।