ਪੀਐਮ ਮੋਦੀ ਵਿਰੁੱਧ ਜੇਈ ਵੱਲੋਂ ਅਪਸ਼ਬਦ ਬੋਲਣ 'ਤੇ ਭਾਜਪਾ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ - ਭਾਜਪਾ ਵਰਕਰਾਂ ਨੇ ਬੀਡੀਓ ਦਫਤਰ ਘੇਰਿਆ
ਹੁਸ਼ਿਆਰਪੁਰ: ਪਿੰਡ ਮਾਹਿਲਪੁਰ 'ਚ ਬੀਡੀਪੀਓ ਦਫ਼ਤਰ 'ਚ ਤਾਇਨਾਤ ਜੇਈ ਰੋਸ਼ਨ ਲਾਲ ਵਲੋਂ ਠਿੰਡਾ ਪਿੰਡ ਦੀ ਪੰਚਾਇਤ ਸਾਹਮਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਅਤੇ ਉਨ੍ਹਾਂ ਵਲੋਂ ਚਲਾਏ ਗਏ ਸਵੱਛਤਾ ਅਭਿਆਨ ਬਾਰੇ ਅਪਸ਼ਬਦ ਬੋਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਭਾਜਪਾ ਪੰਜਾਬ ਦੇ ਐੱਸਸੀ ਮੋਰਚਾ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਐੱਸਸੀ ਮੋਰਚਾ ਪ੍ਰਧਾਨ ਡਾ. ਦਿਲਬਾਗ ਰਾਏ ਅਤੇ ਭਾਜਪਾ ਸਮਰਥਕਾਂ ਵੱਲੋਂ ਵਿਰੋਧ 'ਚ ਬੀਡੀਪੀਓ ਆਫਿਸ ਮਾਹਿਲਪੁਰ ਦਾ ਘੇਰਾਵ ਕੀਤਾ। ਇਸ ਸਬੰਧੀ ਪ੍ਰਦਰਸ਼ਨਕਾਰੀਆਂ ਵੱਲੋਂ ਬੀਡੀਪੀਓ ਮਾਹਿਲਪੁਰ ਹੇਮਰਾਜ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਬੀਡੀਪੀਓ ਹੇਮਰਾਜ ਮੰਗਪਤਰ ਲੈ ਕੇ ਜਲਦ ਹੀ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ। ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਵੱਲੋਂ ਅਪਸ਼ਬਦ ਬੋਲਣ ਵਾਲੇ ਜੇਈ ਰੋਸ਼ਨ ਲਾਲ ਵੱਲੋਂ ਮੁਆਫੀ ਮੰਗਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਜੇਈ ਰੋਸ਼ਨ ਲਾਲ ਵੱਲੋਂ ਮੁਆਫੀ ਨਾ ਮੰਗੇ ਜਾਣ 'ਤੇ ਵਿਰੋਧ ਪ੍ਰਦਰਸ਼ਨ ਤੇਜ਼ ਕਰ ਦਿੱਤਾ ਜਾਵੇਗਾ।