ਸ਼ਹੀਦ ਗੱਜਣ ਸਿੰਘ ਦੇ ਪਿਤਾ ਨੇ ਰੋ-ਰੋ ਕਿਹਾ, 'ਸਾਡੇ ਲਈ ਮਾਣ ਵਾਲੀ ਗੱਲ' - Poonch sector
ਸ੍ਰੀ ਅਨੰਦਪੁਰ ਸਾਹਿਬ: ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਸੈਕਟਰ (Poonch sector) ਵਿੱਚ ਸੋਮਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਹੋਏ ਮੁਕਾਬਲੇ ਵਿੱਚ ਭਾਰਤੀ ਫੌਜ (Indian Army) ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ। ਸ਼ਹੀਦਾਂ ‘ਚ ਜਵਾਨ ਤੇ ਇੱਕ ਇੱਕ ਜੂਨੀਅਰ ਕਮਿਸ਼ਨਡ ਅਫਸਰ ਸ਼ਾਮਲ ਹਨ। ਸ਼ਹੀਦ ਹੋਏ ਜਵਾਨਾਂ ਵਿੱਚ 3 ਜਵਾਨ ਪੰਜਾਬ ਦੇ ਹਨ। ਇਨ੍ਹਾਂ ਸ਼ਹੀਦਾਂ ’ਚ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਪਿੰਡ ਪੱਚਰੰਡਾ ਦਾ ਰਹਿਣ ਵਾਲਾ ਜਵਾਨ ਗੱਜਣ ਸਿੰਘ ਵੀ ਸ਼ਾਮਲ ਹਨ। ਸ਼ਹੀਦ ਗੱਜਣ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ’ਤੇ ਬਹੁਤ ਮਾਣ ਹੈ। ਪਰ ਉਸਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਹੈ।