ਜਲੰਧਰ ਦਾ ਜਤਿਨ ਹੋਇਆ ਆਨ-ਲਾਈਨ ਠੱਗੀ ਦਾ ਸ਼ਿਕਾਰ - ਜਲੰਧਰ
ਜਲੰਧਰ: ਆਨਲਾਈਨ-ਠੱਗੀ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧਦੀਆਂ ਹੀ ਜਾ ਰਹੀਆਂ ਹਨ ਪਹਿਲੇ ਸਮਿਆਂ ’ਚ ਠੱਗੀ ਦੀ ਕੋਈ ਕੋਈ ਘਟਨਵਾਂ ਸੁਣਨ ਨੂੰ ਮਿਲਦੇ ਸੀ ਪਰ ਇਹ ਅੱਜ ਦੇ ਜ਼ਮਾਨੇ ’ਚ ਠੱਗ ਵੀ ਡਿਜੀਟਲ ਦਾ ਰੁਖ ਕਰ ਰਹੇ ਹਨ। ਕੁਝ ਦਿਨ ਪਹਿਲਾਂਂ ਡਿਜੀਟਲ ਠੱਗੀ ਦੇ ਸ਼ਿਕਾਰ ਹੋਏ ਜਲੰਧਰ ਦੇ ਜਤਿਨ ਅੱਜ ਸਾਈਬਰ ਕ੍ਰਾਈਮ ਪੁੱਜੇ ਜਿੱਥੇ ਸਾਈਬਰ ਕ੍ਰਾਈਮ ਸੈੱਲ ਦੇ ਏਸੀਪੀ ਸਤਿੰਦਰ ਚੱਢਾ ਨੇ ਕੇਸ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਤਕਰੀਬਨ ਡੇਢ ਲੱਖ ਦੀ ਠੱਗੀ ਦੇ ਹੋਏ ਸ਼ਿਕਾਰ ਜਤਿਨ ਨੇ ਦੱਸਿਆ ਕਿ ਸਾਈਬਰ ਸੈੱਲ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਸ ਮਸਲਾ ਜਲਦ ਹੀ ਸੁਲਝਾਇਆ ਜਾਵੇਗਾ।