ਜਥੇਦਾਰ ਜ਼ੀਰਾ ਨੇ ਪਾਰਟੀ ਤੋਂ ਉਪਰ ਉੱਠ ਕਿਸਾਨਾਂ ਦੇ ਅੰਦੋਲਨ ਦੀ ਕੀਤੀ ਹਮਾਇਤ - Farmers protest
ਫ਼ਿਰੋਜ਼ਪੁਰ: ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਨੂੰ ਸਾਰੇ ਵਰਗਾਂ ਵੱਲੋਂ ਪੂਰਾ ਹੁੰਗਾਰਾ ਮਿਲਿਆ ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਇਸ ਦੀ ਹਮਾਇਤ ਕੀਤੀ ਗਈ। ਇਸੇ ਤਰ੍ਹਾਂ ਜ਼ੀਰਾ ਦੇ ਵਪਾਰ ਮੰਡਲ, ਸ਼ੇਲਰ ਐਸੋਸੀਏਸ਼ਨ, ਆਡ਼੍ਹਤੀ ਐਸੋਸੀਏਸ਼ਨ ,ਟਰੱਕ ਯੂਨੀਅਨ ਵੈੱਲਫੇਅਰ ਸੋਸਾਇਟੀ ,ਲੇਬਰ ਯੂਨੀਅਨ ਵੱਲੋਂ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਦਾਣਾ ਮੰਡੀ ਜ਼ੀਰਾ ਵਿਖੇ ਇਕੱਠੇ ਹੋ ਕੇ ਬੰਦ ਦਾ ਸਮਰਥਨ ਕੀਤਾ ਗਿਆ।