ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਦੇਸ਼ੀ ਸਿੱਖਾਂ ਨੂੰ ਕੀਤੀ ਅਪੀਲ - ਕੋਰੋਨਾ ਵਾਇਰਸ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਦੇਸ਼ਾਂ 'ਚ ਰਹਿਣ ਵਾਲੇ ਸਿੱਖਾਂ ਨੂੰ ਕੋਰੋਨਾ ਦੀ ਇਸ ਮੁਸੀਬਤ ਦੀ ਘੜੀ 'ਚ ਅਕਾਲ ਪੁਰਖ 'ਤੇ ਭਰੋਸਾ ਰੱਖਣ ਦੀ ਅਪੀਲ ਕੀਤੀ ਹੈ। ਜੱਥੇਦਾਰ ਨੇ ਭਾਰਤ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਪ੍ਰਵਾਸੀ ਸਿੱਖਾਂ ਨੂੰ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕਰਦੇ ਹੋਏ ਸਿਹਤ ਕਰਮੀਆਂ 'ਤੇ ਪੁਲਿਸ ਪ੍ਰਸ਼ਾਸਨ ਨੂੰ ਪ੍ਰਵਾਸੀਆਂ ਪ੍ਰਤੀ ਸਨਮਾਨ ਜਨਕ ਰਵੱਈਆ ਧਾਰਨ ਕਰਨ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੀ ਵਧੇਰੇ ਗਿਣਤੀ ਵਿਦੇਸ਼ ਤੋਂ ਆਏ ਪਰਵਾਸੀਆਂ ਕਾਰਨ ਵਧੀ ਹੈ ਜਿਸ ਕਾਰਨ ਜੱਥੇਦਾਰ ਨੇ ਲੋਕਾਂ ਨੂੰ ਅਹਤਿਆਤ ਵਰਤਦੇ ਸਮਾਜਿਕ ਦੂਰੀ ਬਣਾਉਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਆਖੀ ਹੈ।