ਮਾਘੀ ਮੇਲੇ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਹੋਏ ਨਤਮਸਤਕ - Maghi Mela in Muktsar Sahib
ਮੁਕਤਸਰ ਸਾਹਿਬ: ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਵਿੱਚ ਲੱਗਣ ਵਾਲੇ ਮਾਘੀ ਮੇਲੇ ਮੌਕੇ ਐਸਜੀਪੀਸੀ ਵੱਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਮਾਤਾ ਭਾਗ ਕੌਰ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਮੁਕਤਸਰ ਸਾਹਿਬ ਦੇ ਸਿੱਖ ਇਤਿਹਾਸ ’ਤੇ ਸੰਖੇਪ ’ਚ ਵਰਨਣ ਕਰਦਿਆਂ ਦੱਸਿਆ ਕਿ ਇਸ ਪਵਿੱਤਰ ਸਥਾਨ ’ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਲੀ ਸਿੰਘਾਂ ਦੁਆਰਾ ਦਿੱਤੇ ਹੋਏ ਬੇਦਾਵੇ ਨੂੰ ਪਾੜਦਿਆਂ ਉਨ੍ਹਾਂ ਨੂੰ 'ਚਾਲੀ ਮੁਕਤਿਆਂ' ਦਾ ਖਿਤਾਬ ਦਿੱਤਾ। ਉਨ੍ਹਾਂ ਵਿਸ਼ੇਸ ਤੌਰ ’ਤੇ ਕਿਹਾ ਜੋ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਉਹ ਹਮੇਸ਼ਾ ਸੂਰਬੀਰ ਤੇ ਮਹਾਨ ਯੋਧੇ ਪੈਦਾ ਕਰਦੀਆਂ ਹਨ।