ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਕਾਂਸ਼ੀ ਲਈ ਰਵਾਨਾ - Guru Ravidas Ji
ਜਲੰਧਰ: ਗੁਰੂ ਰਵਿਦਾਸ ਦਾ 644ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਡੇਰਾ ਸੱਚਖੰਡ ਬਲਾਂ ਦੀਆਂ ਸੰਗਤਾਂ ਦਾ ਜੱਥਾ ਕਾਸ਼ੀ ਲਈ ਰਵਾਨਾ ਹੋਇਆ। ਇਸ ਮੌਕੇ ਕਾਸ਼ੀ ਜਾ ਰਹੀਆਂ ਸੰਗਤਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬੜੇ ਧੰਨਭਾਗ ਸਮਝਦੇ ਹਨ ਕਿਉਂਕਿ ਉਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ੍ਰੀ ਗੁਰੂ ਰਵੀਦਾਸ ਜੀ ਦੀ ਨਗਰੀ ਕਾਂਸ਼ੀ ਬਨਾਰਸ ਤੇ ਮਨਾਉਣ ਜਾ ਰਹੇ ਹਨ। ਇਸ ਦੇ ਨਾਲ ਹੀ ਸੰਗਤਾਂ ਵੱਲੋ ਪ੍ਰਮਾਤਮਾ ਅੱਗੇ ਇਹ ਅਰਦਾਸ ਵੀ ਕੀਤੀ ਗਈ ਕਿ ਕੋਰੋਨਾ ਮਹਾਂਮਾਰੀ ਨੂੰ ਜਲਦ ਤੋਂ ਜਲਦ ਖ਼ਤਮ ਕੀਤਾ ਜਾਵੇ ਤਾਂ ਜੋ ਸਮੁੱਚੀ ਲੋਕਾਈ ਸੁੱਖਸਾਂਦ ਨਾਲ ਰਹਿ ਸਕੇ।