ਗੁਰਦਾਸਪੁਰ ਦੇ ਜਸਵੰਤ ਸਿੰਘ ਦੀ ਲੇਹ ਮਾਰਗ ’ਤੇ ਹੋਏ ਸੜਕ ਹਾਦਸੇ ’ਚ ਮੌਤ - ਮਾਲੀ ਤੌਰ ’ਤੇ ਮਦਦ
ਗੁਰਦਾਸਪੁਰ: ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਰੰਧਾਵਾ ਕਾਲੋਨੀ ਦੇ ਇਕ ਵਿਅਕਤੀ ਦੀ ਲੇਹ ਲਦਾਖ਼ ਜਾਂਦੇ ਸਮੇਂ ਟਰੱਕ ਹਾਦਸੇ ’ਚ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੇ ਪਰਿਵਾਰ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਪੁੱਤਰ ਰਵੇਲ ਸਿੰਘ ਜੋ ਕੇ ਪੇਸ਼ੇ ਤੋਂ ਟਰੱਕ ਚਾਲਕ ਸੀ। ਉਹ ਪਠਾਨਕੋਟ ਤੋਂ ਟਰੱਕ ਰਾਹੀਂ ਭਾਰਤੀ ਫੌਜ ਦਾ ਸਾਮਾਨ ਲੈ ਕੇ ਜਾ ਰਿਹਾ ਸੀ। ਜਦੋਂ ਉਹ ਮਨਾਲੀ ਕੋਲ ਪਹੁੰਚਿਆ ਤਾਂ ਉਸਦਾ ਟਰੱਕ ਅਚਾਨਕ ਹਾਦਸਾਗ੍ਰਸਤ ਹੋ ਡੂੰਘੀ ਖੱਡ ’ਚ ਜਾ ਡਿੱਗਾ। ਇਸ ਮੌਕੇ ਪੀੜ੍ਹਤ ਪਰਿਵਾਰ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪੀੜ੍ਹਤ ਪਰਿਵਾਰ ਦੀ ਮਾਲੀ ਹਾਲਤ ਮਾੜੀ ਹੋਣ ਕਾਰਨ ਮਾਲੀ ਤੌਰ ’ਤੇ ਮਦਦ ਕੀਤੀ ਜਾਵੇ।
Last Updated : May 25, 2021, 6:57 PM IST