ਲੋਕ ਸਭਾ 'ਚ ਜਸਬੀਰ ਸਿੰਘ ਡਿੰਪਾ ਨੇ ਚੁੱਕੇ ਕਈ ਮੁੱਦੇ - lok sabha
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਲੋਕ ਸਭਾ ਵਿੱਚ ਕਿਹਾ ਕਿ ਭਾਰਤ ਵਿੱਚ ਕਾਰਾਂ, ਟੂ-ਵਹੀਲਰ ਕੰਪਨੀਆਂ ਦਾ ਰੈਵਿਨਿਊ ਘੱਟਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਵਿੱਚ ਵੱਧ ਰਹੀ ਬੇਰੁਜ਼ਗਾਰੀ ਅਤੇ ਪਬਲਿਕ ਸੈਕਟਰਾਂ ਵਿੱਚ ਵੱਧ ਰਹੇ ਟੈਕਸਾਂ ਬਾਰੇ ਵੀ ਆਪਣੀ ਗੱਲ ਸਾਹਮਣੇ ਰੱਖੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪ੍ਰਾਪਟੀਜ਼ ਨੂੰ ਕੁਝ ਖ਼ਾਸ ਕਾਰਪੋਰੇਟ ਘਰਾਣਿਆਂ ਨੂੰ ਹੀ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦਾ ਅਸਰ ਦੇਸ਼ 'ਚ 2020 ਦੇ ਵਿੱਤੀ ਸਾਲ ਵਿੱਚ ਵੇਖਣ ਨੂੰ ਮਿਲੇਗਾ।