ਜਸਬੀਰ ਡਿੰਪਾ ਨੇ ਨਗਰ ਕੌਂਸਲ ਨੂੰ ਦਿੱਤੀ ਸੁਪਰ ਪਾਵਰ ਕਲੀਨਰ ਮਸ਼ੀਨ - ਜਸਬੀਰ ਸਿੰਘ ਡਿੰਪਾ
ਤਰਨਤਾਰਨ ਦੀਆਂ ਸੜਕਾਂ ਦੀ ਸਫਾਈ ਲਈ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਨਗਰ ਕੌਂਸਲ ਨੂੰ ਅਪਣੇ ਅਖਤਿਆਰੀ ਫੰਡ ਵਿੱਚੋ ਸੁਪਰ ਪਾਵਰ ਕਲੀਨਰ ਮਸ਼ੀਨ ਦਿੱਤੀ। ਇਸ ਮਸ਼ੀਨ ਦੀ ਕੀਮਤ ਸਾਢੇ 17 ਲੱਖ ਰੁਪਏ ਦੇ ਕਰੀਬ ਹੈ। ਇਸ ਮੌਕੇ ਡਿੰਪਾ ਨੇ ਆਪਣੇ ਸੰਬੋਧਨ ਦੌਰਾਨ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅੱਗੇ ਵੀ ਸ਼ਹਿਰ ਦੇ ਵਿਕਾਸ ਲਈ ਇਸੇ ਤਰ੍ਹਾਂ ਯਤਨ ਕਰਦੇ ਰਹਿਣਗੇ।